ਸਰਕਾਰੀ ਕਾਲਜ਼ ਦੇ ਕਰਮਚਾਰੀ ਨੇ ਸ਼ੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਕੀਤੀ ਖੁਦਕੁਸ਼ੀ
( KOROTANY ) ਤਰਨਤਾਰਨ : ਮੌਤ ਲਈ ਕਾਲਜ ਸੁਪਰਡੈਂਟ ਨੂੰ ਦੱਸਿਆ ਜਿੰਮੇਵਾਰ, ਰਿਸ਼ਵਤ ਲੈਣ ਦੇ ਲਗਾਏ ਦੋਸ਼ ਪਰਿਵਾਰ ਨੇ ਕਾਲਜ਼ ਅੱਗੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਦਰਜ ਕੀਤਾ ਕੇਸ, ਤਰਨਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ਼ ‘ਚ ਤਾਇਨਾਤ ਲਾਇਬ੍ਰੇਰੀ ਅਟੈਂਡੈਂਟ ‘ਐਲਏ’ ਨੇ ਸ਼ੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਖੁਦਕੁਸ਼ੀ ਕਰ ਲਈ।
ਉਸਨੇ ਆਪਣੀ ਮੌਤ ਲਈ ਕਾਲਜ ਦੇ ਹੀ ਸੁਪਰਡੈਂਟ ਨੂੰ ਆਪਣੀ ਮੌਤ ਲਈ ਜਿੰਮੇਵਾਰ ਦੱਸਦਿਆਂ ਕਥਿਤ ਤੌਰ ‘ਤੇ ਰਿਸ਼ਵ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਜਦੋਂਕਿ ਮ੍ਰਿਤਕ ਦੇ ਵਾਰਸਾਂ ਨੇ ਕਾਲਜ ਅੱਗੇ ਲਾਸ਼ ਰੱਖ ਕੇ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਸੁਪਰਡੈਂਟ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸ ਦਈਏ ਕਿ ਕਾਲਜ ਵਿਚ ਐੱਲਏ ਤਾਇਨਾਤ ਤਰਸੇਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਟਾਂਕਕੁਸ਼ੱਤਰੀ ਨੇ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੱਸਿਆ ਕਿ ਉਹ ਸਰਕਾਰੀ ਕਾਲਜ ਤਰਨਤਾਰਨ ‘ਚ ਨੌਕਰੀ ਕਰਦਾ ਹੈ। ਉਸਨੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਕਾਲਜ ਵਿਚ ਤਾਇਨਾਤ ਸੁਪਰਡੈਂਟ ਜਗਤਾਰ ਸਿੰਘ ਉਸ ਨੂੰ ਵਾਰ-ਵਾਰ ਤੰਗ ਕਰਦਾ ਆ ਰਿਹਾ ਹੈ ਅਤੇ ਉਸ ਕੋਲੋਂ ਕਈ ਵਾਰ ਰਿਸ਼ਵਤ ਵੀ ਲਈ।
ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ ‘ਚ ਤਰਸੇਮ ਸਿੰਘ ਕਹਿੰਦਾ ਹੈ ਕਿ ਇਕ ਸਾਲ ਪਹਿਲਾਂ ਕਲਰਕ ਤੋਂ ਸੁਪਰਡੈਂਟ ਬਣੇ ਜਗਤਾਰ ਸਿੰਘ ਕੋਲੋਂ ਉਸ ਨੇ ਬਿਮਾਰੀ ਦੇ ਚੱਲਦਿਆਂ ਮੈਡੀਕਲ ਛੁੱਟੀ ਲਈ ਤਾਂ ਉਸ ਨੇ ਪੰਜ ਹਜ਼ਾਰ ਰੁਪਏ ਲੈ ਲਏ। ਜਦੋਂਕਿ ਇਕ ਹੋਰ ਕੰਮ ਲਈ ਵੀ ਉਸਨੇ ਪੰਜ ਹਜਾਰ ਦੀ ਰਾਸ਼ੀ ਜਗਤਾਰ ਸਿੰਘ ਨੂੰ ਦਿੱਤੀ। ਉਹ ਹੁਣ ਬਿਮਾਰ ਹੋਣ ਕਾਰਨ ਇਕ ਮਹੀਨੇ ਤੋਂ ਛੁੱਟੀ ‘ਤੇ ਸੀ। ਉਸਦੀ ਲੜਕੀ ਮੈਡੀਕਲ ਛੁੱਟੀ ਦੇਣ ਲਈ ਕਾਲਜ ਗਈ ਤਾਂ ਉਸਨੇ ਵਾਪਸ ਮੋੜ ਦਿੱਤਾ।
ਇੰਨਾ ਹੀ ਨਹੀਂ ਉਸ ਨੂੰ ਮੰਦਾ ਬੋਲਣ ਦੇ ਨਾਲ ਨਾਲ ਬਦਲੀ ਕਰਵਾਉਣ ਦੀਆਂ ਧਮਕੀਆਂ ਵੀ ਸੁਪਰਡੈਂਟ ਵਲੋਂ ਦਿੱਤੀਆਂ ਗਈਆਂ ਹਨ। ਜਿਸਦੇ ਚੱਲਦਿਆਂ ਉਹ ਖੁਦਕੁਸ਼ੀ ਕਰਨ ਦਾ ਕਦਮ ਚੁੱਕਣ ਜਾ ਰਿਹਾ ਹੈ ਤੇ ਉਸਦੀ ਮੌਤ ਲੋਈ ਜਗਤਾਰ ਸਿੰਘ ਹੀ ਜਿੰਮੇਵਾਰ ਹੈ। ਉੱਧਰ ਸੋਮਵਾਰ ਨੂੰ ਕਾਲਜ ਅੱਗੇ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨ ਮੌਕੇ ਮ੍ਰਿਤਕ ਦੀ ਪਤਨੀ ਨੀਤੂ ਨੇ ਦੱਸਿਆ ਕਿ ਉਸਦਾ ਪਤੀ ਬਹੁਤ ਵਧੀਆ ਨੌਕਰੀ ਕਰ ਰਿਹਾ ਸੀ। ਪਰ ਸੁਪਰਡੈਂਟ ਜਗਤਾਰ ਸਿੰਘ ਵਲੋਂ ਵਾਰ-ਵਾਰ ਤੰਗ ਪ੍ਰੇਸ਼ਾਨ ਕਰਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸਨੇ ਕਿਹਾ ਕਿ ਜਿੰਮੇਵਾਰ ਵਿਅਕਤੀ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਉੱਧਰ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਜਗਤਾਰ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ