ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਅਰਥਸ਼ਾਸਤਰ ਵਿਭਾਗ ਦੇ ‘ਇਕਨਾਮਿਕਸ ਫੋਰਮ ਵੱਲੋਂ “ਕਨੈਕਟ ਐਂਡ ਕਨਵਰਸ” ਇੰਟਰੈਕਸ਼ਨ ਸੈਸ਼ਨ ਦਾ ਆਯੋਜਨ
( KOROTANY ) ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਸਾਰੇ ਵਿਭਾਗ ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਗਿਆਨ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸੇ ਲੜੀ ਤਹਿਤ ਅਰਥਸ਼ਾਸਤਰ ਵਿਭਾਗ ਦੇ ‘ਇਕਨਾਮਿਕਸ ਫੋਰਮ’ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਆਪਸੀ ਮਿਲਵਰਤੋਂ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਮਜ਼ਬੂਤ ਅਕਾਦਮਿਕ ਸੰਪਰਕ ਸਥਾਪਿਤ ਕਰਨ ਦੇ ਉਦੇਸ਼ ਨਾਲ “ਕਨੈਕਟ ਐਂਡ ਕਨਵਰਸ” ਵਿਸ਼ੇ ਹੇਠ ਇੱਕ ਇੰਟਰੈਕਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ’ਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੀ ਲੋੜ ਅਨੁਸਾਰ ਜਾਗਰੂਕ ਕਰਨ ਲਈ ਅਜਿਹੇ ਆਯੋਜਨ ਕਰਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਡਾ. ਢੀਂਗਰਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀ ਨਾ ਸਿਰਫ਼ ਆਪਣੇ ਵਿਚਾਰ ਪ੍ਰਗਟ ਕਰਦੇ ਹਨ, ਸਗੋਂ ਵਿਸ਼ਾ-ਮਾਹਿਰਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਨ।
ਇਸ ਮੌਕੇ ’ਤੇ ਅਰਥਸ਼ਾਸਤਰ ਵਿਭਾਗ ਦੀ ਮੁਖੀ ਡਾ. ਸੁਪ੍ਰੀਤ ਤਲਵਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਠਕ੍ਰਮ ਤੋਂ ਹਟ ਕੇ ਅਤੇ ‘ਬਾਕਸ ਤੋਂ ਬਾਹਰ’ ਸੋਚਣ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰੀਅਰ ਨਿਰਮਾਣ ਲਈ ਵੱਖ-ਵੱਖ ਹੁਨਰਾਂ ਨੂੰ ਸਿੱਖਣ ਅਤੇ ਉਨ੍ਹਾਂ ਨੂੰ ਆਪਣੇ ਵਿਅਕਤੀਤਵ ਦਾ ਹਿੱਸਾ ਬਣਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸੈਸ਼ਨ ਦੌਰਾਨ ਇਕਨਾਮਿਕਸ ਫੋਰਮ ਦੇ ਅਹੁਦੇਦਾਰਾਂ ਨਾਲ ਰਸਮੀ ਤੌਰ ’ਤੇ ਜਾਣ-ਪਛਾਣ ਕਰਵਾਈ ਗਈ:
ਪ੍ਧਾਨ: ਗੁਰਲੀਨ ਕੌਰ
ਉਪ-ਪ੍ਰਧਾਨ: ਸ੍ਰਿਸ਼ਟੀ
ਸਕੱਤਰ: ਰਾਜਵੀਰ ਸਿੰਘ
ਖ਼ਜ਼ਾਨਚੀ: ਪੂਰਵਾ
ਪ੍ਰੋਗਰਾਮ ਦਾ ਸਫਲ ਸੰਚਾਲਨ ਪ੍ਰਧਾਨ ਗੁਰਲੀਨ ਕੌਰ ਅਤੇ ਖ਼ਜ਼ਾਨਚੀ ਪੂਰਵਾ ਵੱਲੋਂ ਅਰਥਸ਼ਾਸਤਰ ਵਿਭਾਗ ਦੀਆਂ ਪ੍ਰਾਧਿਆਪਕਾਵਾਂ ਡਾ. ਸਿਮਕੀ ਦੇਵ ਅਤੇ ਮੈਡਮ ਆਰਤੀ ਗੁਪਤਾ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ।
ਸੈਸ਼ਨ ਨੂੰ ਰੌਚਕ ਅਤੇ ਗਿਆਨਵਰਧਕ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ—
1. ਅਰਥਸ਼ਾਸਤਰ ਦੇ ਮੁੱਖ ਸ਼ਬਦਾਂ ਨਾਲ ਕਵਿਤਾ ਪਾਠ
2. ਅਰਥਸ਼ਾਸਤਰ ਨਾਲ ਸੰਬੰਧਿਤ ਬੁਝਾਰਤਾਂ
3. ਫੋਟੋਗ੍ਰਾਫਿਕ ਮੈਮੋਰੀ
4. ਸੁਡੋਕੂ ਚੈਂਪੀਅਨ
5. ਅਰਥਸ਼ਾਸਤਰ ਪ੍ਰਸ਼ਨੋਤਰੀ
ਸ਼ਾਮਲ ਸਨ।

ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਨੀਰਜਾ ਢੀਂਗਰਾ ਵੱਲੋਂ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨ ਸੁਸ਼ਰੀ ਗੁਰਲੀਨ ਕੌਰ ਨੇ ਸਾਰੇ ਹਾਜ਼ਰੀਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪ੍ਰਧਾਨ ਮੰਤਰੀ ਮੋਦੀ ਨੇ ਗਿਆਨੇਸ਼ ਕੁਮਾਰ ‘ਤੇ ਦਬਾਅ ਪਾਇਆ, ਉਨ੍ਹਾਂ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ;