Global Awareness News

Awareness is Power: Know the World

ਸਹੀ ਜਾਣਕਾਰੀ ਹੀ ਕੈਂਸਰ ਤੋਂ ਬਚਾਅ ਦਾ ਵੱਡਾ ਸਾਧਨ : ਸਿਵਲ ਸਰਜਨ

ਸਹੀ ਜਾਣਕਾਰੀ ਹੀ ਕੈਂਸਰ ਤੋਂ ਬਚਾਅ ਦਾ ਵੱਡਾ ਸਾਧਨ : ਸਿਵਲ ਸਰਜਨ

( KOROTANY ) ਜਲੰਧਰ : ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੰਟ ਡਾ. ਨਮਿਤਾ ਘਈ ਨੇ ਸਿਵਲ ਹਸਪਤਾਲ ਜਲੰਧਰ ਵਿਖੇ ਚੱਲ ਰਹੇ ਡੇਅ ਕੇਅਰ ਕੈਂਸਰ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਮਰੀਜ਼ਾਂ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

ਉਨ੍ਹਾਂ ਲੋਕਾਂ ਨੂੰ ਨਿਯਮਿਤ ਜਾਂਚ ਕਰਵਾਉਣ ਅਤੇ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਅਧਿਕਾਰੀਆਂ ਅਨੁਸਾਰ ਜੁਲਾਈ 2025 ਵਿੱਚ ਸ਼ੁਰੂ ਹੋਏ ਇਸ ਸੈਂਟਰ ਵਿੱਚ ਹੁਣ ਤੱਕ 1,241 ਕੀਮੋਥੈਰੇਪੀ ਸਾਈਕਲ ਦਿੱਤੇ ਜਾ ਚੁੱਕੇ ਹਨ, ਜਦਕਿ ਇਕੱਲੇ ਅਕਤੂਬਰ ਮਹੀਨੇ ਵਿੱਚ 151 ਸਾਈਕਲ ਕੀਤੇ ਗਏ। ਸੈਂਟਰ ਵਿੱਚ ਡਾਇਗਨੋਸਟਿਕ ਅਤੇ ਪੈਲੀਏਟਿਵ ਸੇਵਾਵਾਂ ਵੀ ਉਪਲਬਧ ਹਨ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ, ਬਸਤੀ ਬਾਵਾ ਖੇਲ ਵਿਖੇ ਆਰ.ਬੀ.ਐੱਸ.ਕੇ. ਟੀਮ ਵੱਲੋਂ ਕੈਂਸਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਡਾ. ਦੇਵ, ਡਾ. ਮੋਨਿਕਾ ਅਤੇ ਫਾਰਮਾਸਿਸਟ ਕਾਮਨਾ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਪ੍ਰਭਸ਼ਰਨ, ਡਾ. ਸੁਰਜੀਤ ਸਿੰਘ, ਡਾ. ਪ੍ਰਿਆ ਕੌਸ਼ਲ, ਡਾ. ਵਰਿੰਦਰ ਕੌਰ ਥਿੰਦ, ਡਾ. ਹਰਵੀਨ ਸਮੇਤ ਸਿਹਤ ਵਿਭਾਗ ਦਾ ਸਟਾਫ਼ ਤੇ ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ ਤੇ ਅਧਿਆਪਕ ਵੀ ਮੌਜੂਦ ਸਨ।

सही जानकारी ही कैंसर से बचाव का सबसे अच्छा तरीका है: सिविल सर्जन

( कोरोटेनी ) जालंधर: नेशनल कैंसर अवेयरनेस डे के मद्देनजर सिविल सर्जन डॉ. राजेश गर्ग और मेडिकल सुपरिटेंडेंट डॉ. नमिता घई ने सिविल हॉस्पिटल जालंधर में चल रहे डे केयर कैंसर सेंटर का दौरा किया। इस दौरान उन्होंने इलाज करा रहे मरीजों से मुलाकात की और उनका हाल जाना। इस मौके पर सिविल सर्जन डॉ. राजेश गर्ग ने कहा कि कैंसर का समय पर पता चलने और इलाज से मरीजों के ठीक होने की संभावना बढ़ जाती है।

उन्होंने लोगों से रेगुलर चेक-अप कराने और बीमारी के शुरुआती लक्षणों के बारे में जागरूक रहने की अपील की। ​​अधिकारियों के मुताबिक, जुलाई 2025 में शुरू हुए इस सेंटर में अब तक 1,241 कीमोथेरेपी साइकिल दिए जा चुके हैं, जबकि अकेले अक्टूबर महीने में 151 साइकिल किए गए। सेंटर में डायग्नोस्टिक और पैलिएटिव सर्विस भी उपलब्ध हैं। इसके अलावा, RBSK टीम की तरफ से गवर्नमेंट हाई स्कूल, बस्ती बावा खेल में कैंसर अवेयरनेस प्रोग्राम का आयोजन किया गया।

डॉ. देव, डॉ. मोनिका और फार्मासिस्ट कामना ने स्टूडेंट्स को हेल्दी लाइफस्टाइल अपनाने और कैंसर के शुरुआती लक्षणों के बारे में बताया। इस मौके पर डॉ. प्रभशरण, डॉ. सुरजीत सिंह, डॉ. प्रिया कौशल, डॉ. वरिंदर कौर थिंड, डॉ. हरवीन के साथ हेल्थ डिपार्टमेंट का स्टाफ और स्कूल प्रिंसिपल प्रभजोत कौर और टीचर्स भी मौजूद थे।