ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਐਮ.ਐਸ. ਐਕਸਲ ਅਤੇ ਬਿਜ਼ਨਸ ਐਨਾਲਿਟਿਕਸ ਫਰੇਮਵਰਕ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
( KOROTANY ) ਪੰਜਾਬ/ਜਲੰਧਰ: ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਐਮ.ਐਸ. ਐਕਸਲ ਅਤੇ ਬਿਜ਼ਨਸ ਐਨਾਲਿਟਿਕਸ ਫਰੇਮਵਰਕ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਰੋਤ ਬੁਲਾਰੇ ਵਜੋਂ ਕਾਲਜ ਦੇ ਟੈਲੀ ਇੰਸਟ੍ਰਕਟਰ ਸ੍ਰੀ ਗਗਨ ਜਯੋਤੀ ਹਾਜ਼ਰ ਹੋਏ।
ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਇਸ ਵਰਕਸ਼ਾਪ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਅਜਿਹੀਆਂ ਵਰਕਸ਼ਾਪਾਂ ਸਮੇਂ ਦੀ ਲੋੜ ਹਨ। ਕਾਲਜ ਵੱਲੋਂ ਸਮੇਂ-ਸਮੇਂ ’ਤੇ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਜੋ ਵਿਦਿਆਰਥੀ ਆਪਣੇ ਚੁਣੇ ਹੋਏ ਖੇਤਰ ਵਿੱਚ ਮੁਹਾਰਤ ਹਾਸਲ ਕਰ ਸਕਣ।
ਇਸ ਵਰਕਸ਼ਾਪ ਦੌਰਾਨ ਸ੍ਰੀ ਗਗਨ ਜਯੋਤੀ ਨੇ ਵਿਦਿਆਰਥੀਆਂ ਨੂੰ ਐਕਸਲ ਦੇ ਐਡਵਾਂਸਡ ਫੰਕਸ਼ਨਜ਼, ਟੈਕਸਟ ਅਤੇ ਲਾਜ਼ੀਕਲ ਫੰਕਸ਼ਨਜ਼ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਡਾਟਾ ਫਿਲਟਰਿੰਗ ਅਤੇ ਸੋਰਟਿੰਗ, ਡਾਇਨੈਮਿਕ ਮਾਡਲਜ਼ ਦੀ ਸਿਰਜਣਾ, ਬੇਸਿਕ ਮੈਥੇਮੈਟੀਕਲ ਫੰਕਸ਼ਨਜ਼, ਡਿਸਕ੍ਰਿਪਟਿਵ ਸਟੈਟਿਸਟਿਕਸ, ਮੂਵਿੰਗ ਐਵਰੇਜਿਜ਼, ਵੈਰੀਐਂਸ, ਚਾਰਟਸ ਅਤੇ ਗ੍ਰਾਫਸ ਅਤੇ ਡਾਟਾ ਵਿਜ਼ੂਅਲਾਈਜ਼ੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਪਾਰਕ ਅਤੇ ਵਿੱਤੀ ਫ਼ੈਸਲੇ ਲੈਣ ਲਈ ਸਪ੍ਰੈੱਡਸ਼ੀਟ ਟੂਲਜ਼ ਦੀ ਵਿਹਾਰਕ ਵਰਤੋਂ ਦੇ ਹੁਨਰ ਵਿਕਸਿਤ ਕਰਨਾ, ਉਨ੍ਹਾਂ ਦੀਆਂ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਨੂੰ ਵਧਾਉਣਾ ਅਤੇ ਇਨ੍ਹਾਂ ਤਕਨੀਕਾਂ ਦੇ ਅਮਲੀ ਪ੍ਰਯੋਗ ਬਾਰੇ ਸਮਝ ਪੈਦਾ ਕਰਨਾ ਸੀ।
ਡਾ. ਨੀਰਜਾ ਢੀਂਗਰਾ ਨੇ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਕਾਮਰਸ ਵਿਭਾਗ ਦੀ ਮੁਖੀ ਡਾ. ਮੋਨਿਕਾ ਮੋਗਲਾ ਅਤੇ ਸ਼੍ਰੀ ਅਮਨਦੀਪ ਠਾਕੁਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਾਰਥਕ ਅਤੇ ਗਿਆਨਵਰਧਕ ਵਿਸ਼ਿਆਂ ’ਤੇ ਹੋਰ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ।
![]()
![]()

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਦੀ ਵਧਣ ਵਾਲੀ ਹੈ ਸੈਲਰੀ, ਪੀਐਮ ਮੋਦੀ ਤੋਂ ਬਾਅਦ ਵਿੱਤ ਮੰਤਰਾਲੇ ਨੇ ਦਿੱਤੇ ਸੰਕੇਤ…