ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਆਈ.ਟੀ ਫੋਰਮ ਵੱਲੋਂ ਇਨਵੈਸਟਚਰ ਸਮਾਰੋਹ ਦਾ ਆਯੋਜਨ
( Korotany ) 24-09-2024, ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਪੀ.ਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਆਈ.ਟੀ ਫੋਰਮ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਲਈ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਦਵੀ ਅਨੁਸਾਰ ਬੈਜ ਦਿੱਤੇ ਗਏ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਕਾਲਜ ਦੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਵੱਖ-ਵੱਖ ਫੋਰਮ ਅਤੇ ਕਲੱਬ ਬਣਾਉਂਦੇ ਹਾਂ ਤਾਂ ਜੋ ਸਾਰੇ ਵਿਭਾਗਾਂ ਦੇ ਵਿਦਿਆਰਥੀ ਇਸ ਤੋਂ ਲਾਭ ਉਠਾ ਸਕਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਉਣ। ਆਈ.ਟੀ ਫੋਰਮ ਵੱਲੋਂ ਕਰਵਾਏ ਗਏ ਇਸ ਇਨਵੈਸਟਚਰ ਸਮਾਰੋਹ ਵਿੱਚ ਤਨਿਸ਼ਕ ਰੇਹਾਨ ਅਤੇ ਨੋਸ਼ੀ ਨੂੰ ਪ੍ਰੈਜੀਡੈਂਟ, ਬਲਰਾਜ ਸਿੰਘ ਅਤੇ ਤੀਆ ਨੂੰ ਵਾਇਸ ਪ੍ਰੈਜੀਡੈਂਟ, ਅੰਸ਼, ਹਰਸ਼ਿਤਾ ਅਤੇ ਸ੍ਰਿਸ਼ਟੀ ਨੂੰ ਜਨਰਲ ਸਕੱਤਰ, ਮ੍ਰਿਗਨ, ਵੰਸ਼ਿਕਾ ਅਤੇ ਪ੍ਰਗਿਆ ਨੂੰ ਸੰਯੁਕਤ ਸਕੱਤਰ, ਸਿਮਰਜੀਤ ਸਿੰਘ ਅਤੇ ਕਾਮਿਨੀ ਨੂੰ ਖਜ਼ਾਨਚੀ , ਇਵੈਂਟ ਆਰਗੇਨਾਈਜ਼ਿੰਗ ਕਮੇਟੀ ਦਾ ਇੰਚਾਰਜ ਜਗਸੀਰਤ, ਯੁਵਿਕਾ ਨੂੰ ਕੋ-ਇੰਚਾਰਜ ਅਤੇ ਪਰਮੀਤ, ਯਸ਼ਿਕਾ ਸੇਠੀ, ਹਰਕਰਨ ਸਿੰਘ, ਜ਼ੋਰਾਵਰ ਸਿੰਘ ਅਤੇ ਦਿਵੰਸ਼ ਸ਼ਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਤਕਨੀਕੀ ਸਹਾਇਤਾ ਵਿੱਚ ਮਧੂਸੂਦਨ ਨੂੰ ਇੰਚਾਰਜ, ਅਸੀਸ ਨੂੰ ਕੋ-ਇੰਚਾਰਜ, ਸਹਿਜਪ੍ਰੀਤ ਸਿੰਘ, ਸਬਨੂਰ ਅਤੇ ਨਵਕੀਰਤ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਐਂਕਰਿੰਗ ਵਿੱਚ ਖੁਸ਼ੀ ਨੂੰ ਇੰਚਾਰਜ, ਮਹਿਤਾਬ ਨੂੰ ਕੋ-ਇੰਚਾਰਜ, ਤਾਨਿਆ ਆਨੰਦ, ਸਾਨੀਆ ਅਤੇ ਮਨਟੇਕ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਪ੍ਰੈਸ ਅਤੇ ਪਬਲੀਸਿਟੀ ਵਿੱਚ ਅਕਸ਼ਿਤਾ ਨੂੰ ਇੰਚਾਰਜ, ਅਕਸ਼ਿਤਾ ਨੂੰ ਸਹਿ-ਇੰਚਾਰਜ ਅਤੇ ਨਮਿਤਾ ਅਤੇ ਆਦਿਤਿਆ ਨੂੰ ਮੈਂਬਰ ਚੁਣਿਆ ਗਿਆ। ਡਾ: ਢੀਂਗਰਾ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬੈਜ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਡਾ: ਢੀਂਗਰਾ ਨੇ ਕੰਪਿਊਟਰ ਸਾਇੰਸ ਵਿਭਾਗ ਅਤੇ ਆਈ.ਟੀ ਫੋਰਮ ਦੇ ਅਧਿਆਪਕਾਂ ਵੱਲੋਂ ਇਨਵੈਸਟਚਰ ਸਮਾਰੋਹ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।


More Related Stories
ਸੱਤ ਹੱਤਿਆਵਾਂ ਦੇ ਮੁਲਜ਼ਮ ਨੂੰ ਬਣਾ’ਤਾ ਮੁੱਖ ਮੰਤਰੀ’, ਭਗਵੰਤ ਮਾਨ ਨੇ ਸਮਰਾਟ ਚੌਧਰੀ ‘ਤੇ ਲਾਏ ਗੰਭੀਰ ਦੋਸ਼
ਇੰਨੋਸੈਂਟ ਹਾਰਟਸ ਸਕੂਲ ਵੱਲੋਂ “ਕੌਫੀ ਵਿਦ ਦ ਸਟੂਡੈਂਟ ਕੌਂਸਲ 2026–27” ਦਾ ਆਯੋਜਨ : ‘ਦ ਥਿੰਕਿੰਗ ਕੱਪ’ ਨੇ ਵਿਦਿਆਰਥੀਆਂ ਨੂੰ ਦਿੱਤਾ ਅਰਥਪੂਰਨ ਸੰਵਾਦ ਦਾ ਮੰਚ
जालंधर में पार्किंग माफिया एक्टिव, कार्रवाई न होने पर उठे सवाल