Global Awareness News

Awareness is Power: Know the World

ਡਾਕਟਰ ਗੁਰਮੀਤ ਲਾਲ ਵਲੋਂ ਸਿਵਲ ਸਰਜਨ ਜਲੰਧਰ ਵਜੋਂ ਅਹੁੱਦਾ ਸੰਭਾਲਿਆ ।

ਡਾਕਟਰ ਗੁਰਮੀਤ ਲਾਲ  ਵਲੋਂ ਸਿਵਲ ਸਰਜਨ ਜਲੰਧਰ ਵਜੋਂ ਅਹੁੱਦਾ ਸੰਭਾਲਿਆ ।

 

( KOROTANY ) ਜਲੰਧਰ 25 ਸਿਤੰਬਰ, 2024: ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮ ਅਨੁਸਾਰ ਡਾਕਟਰ ਗੁਰਮੀਤ ਲਾਲ  ਵਲੋਂ ਅੱਜ ਸਿਵਲ ਸਰਜਨ ਜਲੰਧਰ ਵਜੋਂ ਅਹੁੱਦਾ ਸੰਭਾਲ ਲਿਆ ਗਿਆ ਹੈ। ਗੌਰਤਲਬ ਹੈ ਕਿ ਡਾਕਟਰ ਗੁਰਮੀਤ ਲਾਲ  ਵਲੋਂ ਸਿਹਤ ਵਿਭਾਗ  ਵਿੱਚ ਮੈਡੀਕਲ ਅਫ਼ਸਰ ਵਜੋਂ ਰਣਜੀਤ ਬਾਗ਼ ਗੁਰਦਾਸਪੁਰ ਵਿਖੇ ਸਾਲ 1993 ਵਿੱਚ ਸਰਕਾਰੀ ਸੇਵਾ ਸ਼ੁਰੂ ਕੀਤੀ ਗਈ ਸੀ । ਉਹਨਾਂ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਸਾਲ 1999 ਤੋਂ ਸਾਲ 2000 ਤੱਕ ਸੀਨੀਅਰ ਰੈਜ਼ੀਡੈਂਸ਼ੀ ਸਰਜਰੀ ਵਿਭਾਗ ਵਜੋਂ ਸੇਵਾ ਨਿਭਾਈ।ਇਸ ਤੋਂ ਬਾਅਦ ਸਾਲ 2001 ਵਿੱਚ ਐਸ.ਡੀ. ਐਚ.ਦਸੂਹਾ, ਫਗਵਾੜਾ , ਲੁਧਿਆਣਾ ਵਿਖੇ ਸਿਹਤ ਸੇਵਾਵਾਂ ਨਿਭਾਈਆਂ।ਇਸ ਉਪਰੰਤ ਸਾਲ 2017 ਵਿੱਚ ਸੀ ਐਚ ਸੀ ਬਾਗਾ ਪੁਰਾਣਾ ਮੋਗਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਚਾਰਜ ਸੰਭਾਲਿਆ।ਸਾਲ 2021 ਤੋਂ 2023 ਤੱਕ ਸਿਵਲ ਹਸਪਤਾਲ ਜਲੰਧਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸਿਹਤ ਸੇਵਾਵਾਂ ਨਿਭਾਈਆ। ਮਾਰਚ 2024 ਵਿੱਚ ਪ੍ਰਮੋਸ਼ਨ ਉਪਰੰਤ ਚੀਫ ਕੈਮੀਕਲ ਐਗਜਾਮੀਨਰ ਪੰਜਾਬ ਵਜੋਂ ਖਰੜ ਵਿਖੇ ਵੀ ਸਿਹਤ ਸੇਵਾਵਾਂ ਜੂਆਇਨ ਕੀਤਾਂ ਗਿਆ।

ਡਾਕਟਰ ਗੁਰਮੀਤ ਲਾਲ ਸਿਵਲ ਸਰਜਨ ਦਫ਼ਤਰ ਪਠਾਨਕੋਟ ਵਿਖੇ ਵੀ ਕੁਝ ਸਮਾਂ ਬਤੌਰ ਸਿਵਲ ਸਰਜਨ ਸੇਵਾਵਾਂ ਨਿਭਾ ਚੁੱਕੇ ਹਨ। ਅੱਜ ਉਹਨਾਂ ਵਲੋਂ ਸਿਵਲ ਸਰਜਨ ਜਲੰਧਰ ਵਜੋਂ ਅਹੁੱਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਸਮੂਹ ਪ੍ਰੋਗਰਾਮ ਅਫ਼ਸਰਾਂ, ਅਧਿਕਾਰੀਆਂ, ਕਰਮਚਾਰੀਆਂ ਵਲੋਂ   ਡਾਕਟਰ ਗੁਰਮੀਤ ਲਾਲ ਦਾ ਸਵਾਗਤ ਕੀਤਾ ਗਿਆ। ਸਿਵਲ ਸਰਜਨ ਡਾਕਟਰ ਗੁਰਮੀਤ ਲਾਲ ਨੇ ਕਿਹਾਂ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਿਹਤ ਸਹੂਲਤਾਂ ਨੂੰ ਜ਼ਿਲੇ ਦੇ ਹਰ ਵਰਗ ਦੇ ਲੋਕਾਂ ਤੱਕ ਮੁਹੱਈਆ ਕਰਵਾਉਣਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਡਿਊਟੀ ਬਣਦੀ ਹੈ ਸੋ ਸਾਨੂੰ  ਸਾਰਿਆਂ ਨੂੰ ਸਿਹਤ  ਸੇਵਾਵਾਂ ਆਮ ਆਦਮੀ ਤੱਕ ਪਹੁਚਾਉਣ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਲੋਕਾਂ ਨੂੰ ਵੱਖ ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਤਹਿਤ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ ਤੇ ਕੋਈ ਵੀ ਲੋੜਵੰਦ ਵਿਅਕਤੀ ਇਹਨਾਂ ਸੇਵਾਵਾਂ ਤੋਂ ਵਾਝਾਂ ਨਾ ਰਹੇ। ਇਸ ਮੌਕੇ ਸਿਵਲ ਸਰਜਨ ਦਫ਼ਤਰ ਜਲੰਧਰ ਦੇ ਸਮੂਹ ਸਟਾਫ ਵਲੋਂ  ਸਿਵਲ ਸਰਜਨ ਡਾਕਟਰ ਗੁਰਮੀਤ ਲਾਲ ਦੇ ਸਿਵਲ ਸਰਜਨ ਜਲੰਧਰ ਦਾ ਅਹੁੱਦਾ ਸੰਭਾਲਣ  ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਫੋਟੋ ਕੈਪਸ਼ਨ

ਡਾ. ਗੁਰਮੀਤ ਲਾਲ ਵੱਲੋਂ ਸਿਵਲ ਸਰਜਨ ਜਲੰਧਰ ਦਾ ਅਹੁਦਾ ਸੰਭਾਲਣ ਮੌਕੇ ਸਮੂਹ ਸਿਹਤ ਪ੍ਰੋਗਰਾਮ ਅਫ਼ਸਰ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ।