Global Awareness News

Awareness is Power: Know the World

ਖੇਡਾਂ ਵਤਨ ਪੰਜਾਬ ਦੀਆਂ-2024 – ਰਾਜ ਪੱਧਰੀ ਖੇਡਾਂ ਲਈ ਜਿਮਨਾਸਟਿਕ, ਤਾਇਕੋਡੋ, ਸੂਟਿੰਗ, ਤੀਰ ਅੰਦਾਜ਼ੀ ਤੇ ਰੋਲਰ ਸਕੇਟ ਲਈ ਜ਼ਿਲ੍ਹੇ ਦੇ ਖਿਡਾਰੀਆਂ ਦੀ ਟਰਾਇਲਾਂ ਰਾਹੀਂ ਹੋਵੇਗੀ ਚੋਣ

ਖੇਡਾਂ ਵਤਨ ਪੰਜਾਬ ਦੀਆਂ-2024
ਰਾਜ ਪੱਧਰੀ ਖੇਡਾਂ ਲਈ ਜਿਮਨਾਸਟਿਕ, ਤਾਇਕੋਡੋ, ਸੂਟਿੰਗ, ਤੀਰ ਅੰਦਾਜ਼ੀ ਤੇ ਰੋਲਰ ਸਕੇਟ ਲਈ ਜ਼ਿਲ੍ਹੇ ਦੇ ਖਿਡਾਰੀਆਂ ਦੀ ਟਰਾਇਲਾਂ ਰਾਹੀਂ ਹੋਵੇਗੀ ਚੋਣ
( KOROTANY ) ਜਲੰਧਰ, 04 ਅਕਤੂਬਰ
ਪੰਜਾਬ ਸਰਕਾਰ ਦਾ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦਾ ਖੇਡਾਂ ਵਿਚ ਮਿਆਰ ਉੱਚਾ ਚੱਕਣ ਲਈ ਖੇਡਾਂ ਵਤਨ ਪੰਜਾਬ ਦੀਆਂ-2024 ਰਾਜ ਪੱਧਰੀ ਖੇਡਾਂ ਜਿਮਨਾਸਟਿਕ-2024 ਜੋ ਕਿ ਪਟਿਆਲਾ ਵਿਖੇ ਮਿਤੀ 04-11-2024 09-11-2024 ਤੱਕ (ਅੰਡਰ 14,17,21,21- 30 ਅਤੇ 31-40 ਉਮਰ ਵਰਗ) ਵਿਚ ਕਰਵਾਏ ਜਾ ਰਹੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੀ ਜਿਮਨਾਸਟਿਕ ਟੀਮ ਦੀ ਚੋਣ ਟਰਾਇਲ ਦੇ ਅਧਾਰ ’ਤੇ ਸਪੋਰਟਸ ਸਕੂਲ ਜਿਮਨਾਸਟਿਕ ਹਾਲ, ਕਪੂਰਥਲਾ ਰੋਡ ਜਲੰਧਰ ਵਿਖੇ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਜਿਮਨਾਸਟਿਕ ਖੇਡ ਦੇ ਟਰਾਇਲ ਮਿਤੀ 8-10-2024 ਅਤੇ 09-10-2024 ਨੂੰ ਜਿਮਨਾਸਟਿਕ ਕੋਚ ਲਵ ਕੁਮਾਰ ਮੋਬਾਇਲ ਨੰਬਰ 97806-79367 ਅਤੇ ਜਿਮਨਾਸਟਿਕ ਕੋਚ ਅਸ਼ਵਨੀ ਕੁਮਾਰ ਮੋਬਾਇਲ ਨੰਬਰ 75080-85316 ਵਲੋਂ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਜਿਮਨਾਸਟਿਕ ਖਿਡਾਰੀਆਂ ਦੇ ਮਿਤੀ 08-05-2024 ਨੂੰ ਆਰਟਿਸਟਿਕ ਅਤੇ ਰਿਧਮਿਕ ਜਿਮਨਾਸਟਿਕ ਦੇ ਕੇਵਲ ਲੜਕੀਆਂ ਦੇ ਸਾਰੇ ਉਪਰ ਗਰੁੱਪਾਂ ਦੇ ਟਰਾਇਲ ਕਰਵਾਏ ਜਾਣਗੇ ਅਤੇ ਮਿਤੀ 09-10-2024 ਨੂੰ ਆਰਟਿਕਸਟਿਕ ਜਿਮਨਾਸਟਿਕ ਦੇ ਕੇਵਲ ਲੜਕਿਆ ਦੇ ਸਾਰੇ ਉਮਰ ਵਰਗਾਂ ਦੇ ਟਰਾਇਲ ਲਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰਾਜ ਪੱਧਰੀ ਖੇਡਾਂ ਵੂਸ਼ੁ ਜੋ ਕਿ ਮਿਤੀ 16-11-2024 ਤੋਂ 21-11-2024 ਤੱਕ ਸੰਗਰੂਰ ਅਤੇ ਰਾਜ ਪੱਧਰੀ ਤਾਇਕੋਡੋ ਮਿਤੀ 19-11-2024 ਤੋਂ 24-11-2024 ਤੱਕ ਫਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਹਨ ਦੇ ਅਧਾਰ ’ਤੇ ਜ਼ਿਲ੍ਹਾ ਜਲੰਧਰ ਦੀ ਵੂਸ਼ੁ ਅਤੇ ਤਾਇਕੋਡੋ ਟੀਮ ਨਿਯੁਕਤ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਵੂਸ਼ੁ ਖੇਡ ਦੇ ਟਰਾਇਲ ਸਾਰੇ ਉਮਰ ਵਰਗ ਲਈ ਮਿਤੀ 07-10-2024 ਤੋਂ 08-10-2024 ਤੱਕ ਅਤੇ ਤਾਇਕੋਡੋ ਖੇਡ ਦੇ ਟਰਾਇਲ ਮਿਤੀ 14-10-2024 ਨੂੰ ਇੰਡੋਰ ਸਟੇਡੀਅਮ ਪੀ.ਏ.ਪੀ. ਜਲੰਧਰ ਵਿਖੇ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਵੂਸ਼ੁ ਲਈ ਟਰਾਇਲ ਸੰਤੋਸ਼ ਨਰਾਇਣ ਮੋਬਾਇਲ ਨੰਬਰ 94174-02269 ਅਤੇ ਵਿਕਰਮਜੀਤ ਸਿੰਘ ਮੋਬਾਇਲ ਨੰਬਰ 89686-67500 ਅਤੇ ਤਾਇਕੋਡੋਂ ਖੇਡ ਲਈ ਚੀਫ ਕੋਚ ਸ਼ਿਵ ਕੁਮਾਰ ਦੀ ਨਿਗਰਾਨੀ ਹੇਠ ਇੰਡੋਰ ਸਟੇਡੀਅਮ ਪੀ.ਏ.ਪੀ. ਜਲੰਧਰ ਵਿਖੇ ਲਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰ ’ਤੇ ਕਰਵਾਈਆਂ ਜਾਣ ਵਾਲੀਆਂ ਸੂਟਿੰਗ ਖੇਡਾਂ ਜੋ ਕਿ ਮਿਤੀ 19-10-2024 ਤੋਂ ਮਿਤੀ 24-10-2024 ਤੱਕ (ਅੰਡਰ 14, ,17,21,21- 30,31-40, 41-50, 51-60, 61-70 ਅਤੇ 70 ਤੋਂ ਵੱਧ ਉਮਰ ਵਰਗਾਂ )ਵਿਚ ਐਸ.ਏ.ਐਸ. ਨਗਰ ਵਿਖੇ ਕਰਵਾਈਆਂ ਜਾ ਰਹੀਆਂ ਹਨ ਲਈ ਟਰਾਇਲ ਦੇ ਅਧਾਰ ’ਤੇ ਜਿਲ੍ਹੇ ਦੇ ਸ਼ੂਟਿੰਗ ਖਿਡਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਖੇਡਾਂ ਲਈ ਸਾਰੇ ਉਮਰ ਵਰਗ ਦੇ ਖਿਡਾਰੀਆਂ ਦੇ ਮਿਤੀ 08-10- 2024 ਤੋਂ 09-10-2024 ਤੱਕ ਟਰਾਇਲ ਸ਼ੂਟਿੰਗ ਰੇਂਜ ਇੰਡੋਰ ਸਟੇਡੀਅਮ ਪੀ.ਏ.ਪੀ. ਜਲੰਧਰ ਵਿਖੇ ਸ਼ੂਟਿੰਗ ਕੋਚ(ਕਨਵੀਨਰ) ਮਨਿੰਦਰ ਸਿੰਘ ਮੋਬਾਇਲ ਨੰਬਰ 94651-09386 ਦੀ ਨਿਗਰਾਨੀ ਵਿੱਚ ਕਰਵਾਏ ਜਾਣੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰਾਜ ਪੱਧਰੀ ਆਰਚਰੀ ਖੇਡਾਂ ਜੋ ਕਿ ਮਿਤੀ 04-11-2024 ਤੋਂ 09-11-2024 ਤੱਕ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ, ਲਈ ਜ਼ਿਲ੍ਹੇ ਦੀ ਆਰਚਰੀ ਖਿਡਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਸਾਰੇ ਉਮਰ ਵਰਗ ਦੇ ਖਿਡਾਰੀਆਂ ਦੇ ਮਿਤੀ 07-10-2024 ਤੋਂ 08-10-2024 ਤੱਕ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਜਲੰਧਰ ਵਿਖੇ ਆਰਚਰੀ ਕੋਚ (ਕਨਵੀਨਰ) ਲੀਲਾ ਦੇ ਮੋਬਾਇਲ ਨੰਬਰ 96460-38223 ਵਲੋਂ ਲਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਮਿਤੀ 16-11-2024 ਤੋਂ 21-11-2024 ਤੱਕ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਰੋਲਰ ਸਕੇਟ ਦੀਆਂ ਰਾਜ ਪੱਧਰੀ ਖੇਡਾਂ ਲਈ ਟਰਾਇਲ ਦੇ ਅਧਾਰ ’ਤੇ ਜ਼ਿਲ੍ਹੇ ਦੀ ਰੋਲਰ ਸਕੇਟ ਖਿਡਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਹੈ। ਇਸ ਲਈ ਸਾਰੇ ਉਮਰ ਵਰਗ ਲਈ ਰੋਲਰ ਸਕੇਟ ਖੇਡ ਦੇ ਟਰਾਇਲ ਮਿਤੀ 10-10-2024 ਤੋਂ 11-10-2024 ਨੂੰ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪੀ.ਏ.ਪੀ. ਜਲੰਧਰ ਵਿਖੇ ਰੋਲਰ ਸਕੇਟ ਕੋਚ (ਕਨਵੀਨਰ) ਮੋਬਾਇਲ ਨੰਬਰ 98141-34876 ਦੀ ਨਿਗਰਾਨੀ ਹੇਠ ਕਰਵਾਏ ਜਾਣਗੇ।