ਗਾਂਧੀ ਜੈਯੰਤੀ ਮੌਕੇ ਡਰਾਈ ਡੇਅ ਦੀ ਉਲੰਘਣਾ ਕਰਨ ’ਤੇ ਜਲੰਧਰ ਜ਼ੋਨ ’ਚ ਕੀਤੇ 20 ਚਲਾਨ
ਭਵਿੱਖ ’ਚ ਅਜਿਹੀ ਕੁਤਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਉਪ ਕਮਿਸ਼ਨਰ (ਆਬਕਾਰੀ)
( KOROTANY ) ਜਲੰਧਰ, 04 ਅਕਤੂਬਰ
ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 02 ਅਕਤੂਬਰ 2024 ਨੂੰ ਗਾਂਧੀ ਜੈਯੰਤੀ ਦਿਵਸ ’ਤੇ ਡਰਾਈ ਡੇਅ ਮਨਾਇਆ ਗਿਆ ਅਤੇ ਇਸ ਦਿਨ ਡਰਾਈ ਡੇਅ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਗੰਭੀਰ ਨੋਟਿਸ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜਲੰਧਰ ਜ਼ੋਨ ਅਧੀਨ ਪੈਂਦੇ ਜ਼ਿਲ੍ਹਿਆਂ ਜਲੰਧਰ, ਨਵਾਂ ਸ਼ਹਿਰ, ਕਪੂਰਥਲਾ, ਅੰਮ੍ਰਿਤਸਰ ਅਤੇ ਪਠਾਨਕੋਟ ਵਿਖੇ ਡਰਾਈ ਡੇਅ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ, ਹਨੂਵੰਤ ਸਿੰਘ ਅਤੇ ਨਵਜੀਤ ਸਿੰਘ ਵਲੋਂ ਬਣਾਈਆਂ ਟੀਮਾਂ ਵਲੋਂ ਕਾਰਵਾਈ ਕਰਦਿਆਂ 20 ਚਲਾਨ ਕੀਤੇ ਗਏ ਅਤੇ ਤਾੜਨਾ ਕੀਤੀ ਗਈ ਕਿ ਭਵਿੱਖ ਵਿੱਚ ਵੀ ਅਜਿਹੀ ਕੁਤਾਹੀ ਨੁੁੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ।

More Related Stories
ਕੇਂਦਰੀ ਮੰਤਰੀ ਪਿਊਸ਼ ਗੋਇਲ 15-16 ਨਵੰਬਰ ਤੱਕ ਮਿਸਰ ਦਾ ਦੌਰਾ ਕਰਨਗੇ
ਜਲੰਧਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਫਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪ੍ਰੈਸ ਕਾਨਫਰੰਸਾਂ ਵਿੱਚ ਨੇਹਾ ਬੋਰਾ ਕੇ ਬੋਲਤੇ ਹੀ ਹੰਗਾਮਾ: ਦੀਪਕੇ ਬੋਲੇ ਦੇਸ਼ ਮੇਂ ਤਿਰੰਗਾ ਫਹਰਾਨਾ ਅਪਰਾਧ ਹੋਇਆ; ਪ੍ਰਸ਼ਾਂਤ ਭੂਸ਼ਨ ਨੇ ਕਿਹਾ-ਬਰਬਰਤਾ ਜਾਰੀ ਹੈ, ਤਾਂ ਸਰਕਾਰ ਬਦਲੀ ਜਾਵੇਗੀ