ਸਾਵਧਾਨ! ਦਿੱਲੀ ‘ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ
12 October 2024,
( KOROTANY ) JALANDHAR PUNJAB: ਨਵੀਂ ਦਿੱਲੀ : ਦਿੱਲੀ ਦੀਆਂ ਸੜਕਾਂ ‘ਤੇ ਵਧਦੇ ਟ੍ਰੈਫਿਕ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਕੰਜੈਸ਼ਨ ਟੈਕਸ ਲਗਾਉਣ ‘ਤੇ ਵਿਚਾਰ ਕਰ ਰਹੀ ਹੈ। ਖ਼ਾਸ ਤੌਰ ‘ਤੇ ਪੀਕ ਘੰਟਿਆਂ ਦੌਰਾਨ, ਜਦੋਂ ਸੜਕਾਂ ‘ਤੇ ਭੀੜ ਹੁੰਦੀ ਹੈ। ਇਸ ਟੈਕਸ ਦਾ ਉਦੇਸ਼ ਟ੍ਰੈਫਿਕ ਨੂੰ ਘਟਾਉਣਾ ਹੈ। ਹਾਲਾਂਕਿ ਇਸ ਦਾ ਅਜੇ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਨਵਾਂ ਨਿਯਮ ਛੇਤੀ ਹੀ ਲਾਗੂ ਹੋ ਸਕਦਾ ਹੈ।
ਕੀ ਹੁੰਦਾ ਹੈ ਕੰਜੈਸ਼ਨ ਟੈਕਸ
ਕੰਜੈਸ਼ਨ ਟੈਕਸ ਇਕ ਤਰ੍ਹਾਂ ਦਾ ‘ਭੀੜ ਕਰ’ ਹੋਵੇਗਾ। ਇਹ ਉਹਨਾਂ ਸਮੇਂ ਦੌਰਾਨ ਲਾਗੂ ਹੋਵੇਗਾ, ਜਦੋਂ ਸੜਕਾਂ ਬਹੁਤ ਵਿਅਸਤ ਹੁੰਦੀਆਂ ਹਨ, ਜਿਵੇਂ ਕਿ ਦਫ਼ਤਰੀ ਸਮਾਂ। ਆਮ ਤੌਰ ‘ਤੇ ਹਾਈਵੇਅ ‘ਤੇ ਟੋਲ ਟੈਕਸ ਲੱਗਦਾ ਹੈ, ਜਦਕਿ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਕੰਜੈਸ਼ਨ ਟੈਕਸ ਲਾਗੂ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੀਕ ਆਵਰਜ਼ ਦੌਰਾਨ ਦਿੱਲੀ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ‘ਤੇ ਸਫ਼ਰ ਕਰਦੇ ਹੋ, ਤਾਂ ਤੁਹਾਨੂੰ ਇਹ ਟੈਕਸ ਅਦਾ ਕਰਨਾ ਪੈ ਸਕਦਾ ਹੈ। ਦਿੱਲੀ ਦੇ ਟਰਾਂਸਪੋਰਟ ਦੇ ਵਿਸ਼ੇਸ਼ ਕਮਿਸ਼ਨਰ ਸ਼ਹਿਜ਼ਾਦ ਆਲਮ ਨੇ ਕਿਹਾ ਹੈ ਕਿ ਉਹ ਕੰਜੈਸ਼ਨ ਟੈਕਸ ਦੀ ਕੀਮਤ ਤੈਅ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੈਕਸ ਕਿਹੜੇ ਰੂਟਾਂ ‘ਤੇ ਲਾਗੂ ਹੋਵੇਗਾ।
13 ਸਰਹੱਦੀ ਖੇਤਰਾਂ ਵਿੱਚ ਪਾਇਲਟ ਪ੍ਰਾਜੈਕਟ
ਸ਼ਹਿਜ਼ਾਦ ਆਲਮ ਨੇ ਦੱਸਿਆ ਕਿ ਇਹ ਟੈਕਸ ਸ਼ੁਰੂਆਤੀ ਤੌਰ ‘ਤੇ ਦਿੱਲੀ ਦੇ 13 ਸਰਹੱਦੀ ਖੇਤਰਾਂ ‘ਚ ਪਰਖ ਦੇ ਆਧਾਰ ‘ਤੇ ਲਾਗੂ ਕੀਤਾ ਜਾਵੇਗਾ। ਇਹ ਖੇਤਰ ਜ਼ਿਆਦਾਤਰ ਅਜਿਹੇ ਹਨ, ਜਿੱਥੇ ਆਵਾਜਾਈ ਦੀ ਸਮੱਸਿਆ ਜ਼ਿਆਦਾ ਹੈ। ਦਿੱਲੀ ਸਰਕਾਰ ਪਹਿਲਾਂ ਹੀ ਕੰਜੈਸ਼ਨ ਟੈਕਸ ਲਗਾਉਣ ‘ਤੇ ਵਿਚਾਰ ਕਰ ਚੁੱਕੀ ਹੈ। 2018 ਵਿੱਚ ਤਤਕਾਲੀ LG ਅਨਿਲ ਬੈਜਲ ਨੇ ਇਹ ਟੈਕਸ ਪੀਕ ਸਮੇਂ ਦੌਰਾਨ ਦਿੱਲੀ ਵਿੱਚ ਦਾਖਲ ਹੋਣ ਵਾਲੇ ਵਾਹਨਾਂ ‘ਤੇ ਲਗਾਇਆ ਸੀ। ਉਸ ਸਮੇਂ ਇਹ ਟੈਕਸ ਆਈਟੀਓ ਅਤੇ ਮਹਿਰੌਲੀ-ਗੁਰੂਗ੍ਰਾਮ ਰੋਡ ਸਮੇਤ 21 ਥਾਵਾਂ ‘ਤੇ ਲਾਗੂ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਦਿੱਲੀ ਨੂੰ ਜਾਮ ਮੁਕਤ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਸੀ।
ਬੈਂਗਲੁਰੂ ਵਿੱਚ ਵੀ ਸੰਭਾਵਨਾਵਾਂ
ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਤੋਂ ਇਲਾਵਾ ਕਰਨਾਟਕ ਸਰਕਾਰ ਵੀ ਬੈਂਗਲੁਰੂ ‘ਚ ਕੰਜੈਸ਼ਨ ਟੈਕਸ ਲਗਾਉਣ ‘ਤੇ ਵਿਚਾਰ ਕਰ ਰਹੀ ਹੈ। ਬੈਂਗਲੁਰੂ ਦੁਨੀਆ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਹਰ ਰੋਜ਼ ਕਿਲੋਮੀਟਰ ਦੀ ਆਵਾਜਾਈ ਹੁੰਦੀ ਹੈ। ਇਸ ਲਈ ਰਾਜ ਸਰਕਾਰ ਪੀਕ ਘੰਟਿਆਂ ਦੌਰਾਨ ਕੁਝ ਸੜਕਾਂ ‘ਤੇ ਕੰਜੈਸ਼ਨ ਟੈਕਸ ਲਗਾ ਸਕਦੀ ਹੈ।

More Related Stories
ਕੇਂਦਰੀ ਮੰਤਰੀ ਪਿਊਸ਼ ਗੋਇਲ 15-16 ਨਵੰਬਰ ਤੱਕ ਮਿਸਰ ਦਾ ਦੌਰਾ ਕਰਨਗੇ
ਜਲੰਧਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਫਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪ੍ਰੈਸ ਕਾਨਫਰੰਸਾਂ ਵਿੱਚ ਨੇਹਾ ਬੋਰਾ ਕੇ ਬੋਲਤੇ ਹੀ ਹੰਗਾਮਾ: ਦੀਪਕੇ ਬੋਲੇ ਦੇਸ਼ ਮੇਂ ਤਿਰੰਗਾ ਫਹਰਾਨਾ ਅਪਰਾਧ ਹੋਇਆ; ਪ੍ਰਸ਼ਾਂਤ ਭੂਸ਼ਨ ਨੇ ਕਿਹਾ-ਬਰਬਰਤਾ ਜਾਰੀ ਹੈ, ਤਾਂ ਸਰਕਾਰ ਬਦਲੀ ਜਾਵੇਗੀ