ਨਿੱਝਰ ਮਾਮਲੇ ‘ਚ ਭਾਰਤ ਸਖ਼ਤ, 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਿਆ, ਦੇਸ਼ ਛੱਡਣ ਦਾ ਹੁਕਮ
( KOROTANY ) JALANDHAR, ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਮਾਮਲੇ ‘ਚ ਕੈਨੇਡਾ ਦੇ ਬਿਆਨ ‘ਤੇ ਭਾਰਤ ਨੇ ਇਕ ਹੋਰ ਸਖਤ ਕਾਰਵਾਈ ਕੀਤੀ ਹੈ। 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਗਿਆ ਹੈ। ਇਸ ਵਿੱਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੌਸ ਵ੍ਹੀਲਰ, ਡਿਪਟੀ ਹਾਈ ਕਮਿਸ਼ਨਰ ਪੈਟਰਿਕ ਹੇਬਰਟ, ਸਕੱਤਰ ਮੈਰੀ ਕੈਥਰੀਨ ਜੋਲੀ, ਸਕੱਤਰ ਲੈਨ ਰੌਸ ਡੇਵਿਡ ਟ੍ਰਾਈਟਸ, ਸਕੱਤਰ ਐਡਮ ਜੇਮਸ ਚੁਇਪਕਾ ਅਤੇ ਸਕੱਤਰ ਪਾਉਲਾ ਓਰਜੁਏਲਾ ਨੂੰ 19 ਅਕਤੂਬਰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ ਹੈ।
ਕੈਨੇਡਾ ਨੇ ਖਾਲਿਸਤਾਨੀ ਪ੍ਰਭਾਵ ਹੇਠ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਡਿਪਲੋਮੈਟਾਂ ‘ਤੇ ਬੇਬੁਨਿਆਦ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।

More Related Stories
ਐੱਮ.ਐੱਸ. ਧੋਨੀ ਦੀ ਵਜ੍ਹਾ ਨਾਲ ਤੀਜਾ ਵਨਡੇ ਹਾਰੀ ਟੀਮ ਇੰਡੀਆ, ਇਤਿਹਾਸਕ ਜਿੱਤ ਤੋਂ ਬਾਅਦ ਸ਼ਾਈ ਹੋਪ ਨੇ ਖੋਲ੍ਹਿਆ ਵੱਡਾ ਰਾਜ਼
ਟਰੰਪ ਨੇ AI ਦਾ ਨਾਂ ਬਦਲ ਕੇ ਰੱਖਿਆ ‘ਸੁਪਰ ਇੰਟੈਲੀਜੈਂਸ’, ਅਧਿਕਾਰਤ ਦਸਤਾਵੇਜ਼ ‘ਤੇ ਕੀਤੇ ਦਸਤਖ਼ਤ; ਮਸਕ-ਜ਼ੁਕਰਬਰਗ ਤੇ ਪਿਚਾਈ ਰਹੇ ਮੌਜੂਦ
ਦੋ ਕੈਨੇਡੀਅਨ ਗੁਰਦੁਆਰੇ ₹102 ਕਰੋੜ ਵਿੱਚ ਗਿਰਵੀ: ₹88 ਕਰੋੜ ਵਿਆਜ, ਕਰਜ਼ਾ ਨਾ ਮੋੜਨ ਲਈ ਅਦਾਲਤੀ ਕੇਸ; ਸਾਬਕਾ ਪੰਜਾਬੀ ਮੂਲ ਦਾ ਸੰਸਦ ਮੈਂਬਰ ਸ਼ੱਕ ਦੇ ਘੇਰੇ ਵਿੱਚ