ਚੋਣ ਅਮਲੇ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ, 8 ਕਰਮਚਾਰੀ ਜ਼ਖ਼ਮੀ
KOROTANY ; ਬਟਾਲਾ, 14 ਅਕਤੂਬਰ ( KOROTANY )-ਸੋਮਵਾਰ ਰਾਤ ਚੋਣ ਅਮਲੇ ਨੂੰ ਪੰਚਾਇਤ ਚੋਣਾਂ ਲਈ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 8 ਕਰਮਚਾਰੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 7:30 ਵਜੇ ਬੇਰਿੰਗ ਯੂਨੀਅਨ ਕਿ੍ਸਚਨ ਕਾਲਜ ਤੋਂ ਚੋਣ ਪਾਰਟੀ ਨੰਬਰ 97 ਪੰਚਾਇਤੀ ਚੋਣਾਂ ਕਰਵਾਉਣ ਲਈ ਪਿੰਡ ਫਜਲਾਬਾਦ ਦੇ ਪੋਲਿੰਗ ਸਟੇਸ਼ਨ ਲਈ ਰਵਾਨਾ ਹੋਈ | ਜ਼ਖ਼ਮੀਆਂ ਨੇ ਦੱਸਿਆ ਕਿ ਜਦੋਂ ਅਮਲੇ ਨੂੰ ਲਿਜਾ ਰਹੀ ਬੱਸ ਪਿੰਡ ਕਾਲਾ ਨੰਗਲ ਦਾ ਰੇਲਵੇ ਫਾਟਕ ਪਾਰ ਕਰ ਕੇ ਅੱਗੇ ਵਧੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਬੱਸ ਦੀ ਪਿੱਛੋਂ ਟੱਕਰ ਹੋ ਗਈ, ਜਿਸ ਨਾਲ 8 ਕਰਮਚਾਰੀ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤਲਵੰਡੀ ਝਿਉਰਾਂ, ਨਿਸ਼ਾਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘਸ ਕਲੇਰ, ਲਖਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਠੀਕਰੀਵਾਲ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਬਟਾਲਾ, ਅਮਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸ਼ੇਖੂਪੁਰਾ, ਦੀਪਕ ਸੂਰੀ ਪੁੱਤਰ ਰਜਿੰਦਰ ਕੁਮਾਰ ਵਾਸੀ ਸ਼ੁਕਰਪੁਰਾ, ਸਚਿਨ ਪੁੱਤਰ ਜਸਪਾਲ ਵਾਸੀ ਨਿਊ ਗਣਪਤੀ ਇਨਕਲੇਵ ਬਟਾਲਾ ਅਤੇ ਦੀਪਕ ਹਾਂਡਾ ਪੁੱਤਰ ਤਿਲਕਰਾਜ ਵਾਸੀ ਕਲਗੀਧਰ ਕਲੋਨੀ ਬਟਾਲਾ ਜ਼ਖਮੀ ਹੋ ਗਏ | ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਲਖਵਿੰਦਰ ਸਿੰਘ ਦੀ ਹਾਲਤ ਗੰਭੀਰ ਦੱਸੀ ਗਈ ਹੈ | ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਵਾਨਾ ਕਰਨ ਲਈ ਪ੍ਰਬੰਧਕਾਂ ਨੇ ਕਾਫੀ ਸਮਾਂ ਲਗਾ ਦਿੱਤਾ | ਜਿਸ ਕਰ ਕੇ ਰਾਤ ਹੋ ਗਈ ਹਨੇਰਾ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਹੋਇਆ ਹੈ | ਅਗਰ ਉਹਨਾਂ ਨੂੰ ਸਮੇਂ ਸਿਰਫ ਫਾਰਗ ਕਰ ਕੇ ਰਵਾਨਾ ਕਰ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ |

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ