ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਅਧਿਆਪਕ ਡਾ: ਮਹਿੰਦਰ ਕੁਮਾਰ ਮਸਤਾਨਾ ਨੂੰ ‘ਕੇ.ਟੀ.ਕਲਾ (ਕੌਸਾ ਟਰੱਸਟ ਅੰਮ੍ਰਿਤਸਰ) ਪੰਜਾਬ ਪ੍ਰਦੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
( KOROTANY ) JALANDHAR PUNJAB INDIA, :ਏ.ਪੀ.ਜੇ.ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿੱਚ ਜਿੱਥੇ ਇੱਕ ਪਾਸੇ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਕਾਲਜ ਦੇ ਅਧਿਆਪਕ ਵੀ ਆਪਣੇ ਵਿਸ਼ੇਸ਼ ਖੇਤਰ ਵਿੱਚ ਵਿਕਾਸ ਵਿੱਚ ਲੱਗੇ ਹੋਏ ਹਨ ਅਤੇ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਸੇ ਲੜੀ ਤਹਿਤ ਕੇ.ਟੀ.ਆਰਟ (ਕੌਸਾ ਟਰੱਸਟ, ਅੰਮ੍ਰਿਤਸਰ) ਪੰਜਾਬ ਰਾਜ ਵਿਖੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਕਾਲਜ ਦੇ ਸਕਲਪਚਰ ਵਿਭਾਗ ਦੇ ਅਧਿਆਪਕ ਡਾ: ਮਹਿੰਦਰ ਕੁਮਾਰ ਮਸਤਾਨਾ ਨੂੰ ਪੰਜਾਬ ਪ੍ਰਦੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਭਰ ਤੋਂ ਪੇਂਟਿੰਗ, ਮੂਰਤੀ, ਫੋਟੋਗ੍ਰਾਫੀ, ਡਿਜੀਟਲ ਆਰਟ ਸ਼ਾਮਲ ਕੀਤੀ ਗਈ ਸੀ, ਜਿਸ ਵਿੱਚ 400 ਤੋਂ ਵੱਧ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 160 ਕਲਾਕ੍ਰਿਤੀਆਂ ਨੂੰ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ ਵਧੀਆ 10 ਵਿਸ਼ੇਸ਼ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਪੰਜਾਬ ਸਟੇਟ ਐਵਾਰਡ ਨਾਲ ਸਨਮਾਨਿਤ ਕਰਦਿਆਂ ਨਕਦ ਰਾਸ਼ੀ ਵੀ ਦਿੱਤੀ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮ ਸ਼੍ਰੀ ਹਰਮੋਹਿੰਦਰ ਸਿੰਘ ਬੇਦੀ ਨੇ ਕੀਤਾ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਡਾ: ਮਹਿੰਦਰ ਕੁਮਾਰ ਮਸਤਾਨਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਮੂਰਤੀ ਕਲਾ ਦੇ ਖੇਤਰ ਵਿਚ ਲਗਾਤਾਰ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਮੁਖੀ ਡਾ: ਸਤਿਆਪਾਲ ਜੀ ਅਤੇ ਏਪੀਜੇ ਐਜੂਕੇਸ਼ਨ ਅਤੇ ਏਪੀਜੇ ਸੱਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏਪੀਜੇ ਸੱਤਿਆ ਯੂਨੀਵਰਸਿਟੀ ਦੇ ਚਾਂਸਲਰ ਸ੍ਰੀਮਤੀ ਸੁਸ਼ਮਾ ਪਾਲ ਬਰਲੀਆ ਦਾ ਉਦੇਸ਼ ਹੀ ਏ.ਪੀ.ਜੇ. ਐਜੂਕੇਸ਼ਨ ਦੇ ਨਿਰਦੇਸ਼ਨ ਹੇਠ ਚੱਲ ਰਹੇ ਅਦਾਰਿਆਂ ਦੁਆਰਾ ਲਲਿਤ ਕਲਾਵਾਂ ਨੂੰ ਸੁਰੱਖਿਤ ਅਤੇ ਇਸ ਨੂੰ ਵਿਕਸਿਤ ਕਰਦੇ ਹੋਏ ਲੋਕਾਂ ਦੇ ਮਨਾਂ ਤੱਕ ਪਹੁੰਚਾਉਣਾ ਹੈ। ਡਾ: ਢੀਂਗਰਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਡਾ: ਮਸਤਾਨਾ ਨੇ ‘ਜਹਾਂਗੀਰ ਆਰਟ ਗੈਲਰੀ’ ਮੁੰਬਈ ਵਿਖੇ ਵੀ ਆਪਣੀ ਪ੍ਰਦਰਸ਼ਨੀ ਲਗਾਈ ਸੀ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਉੱਥੇ ਵੀ ਇਨ੍ਹਾ ਦੀ ਮੂਰਤੀ ਕਲਾ ਦੀ ਕਾਫੀ ਤਾਰੀਫ ਹੋਈ। ਇਸ ਗੈਲਰੀ ਵਿੱਚ ਪ੍ਰਦਰਸ਼ਨੀ ਲਗਾਉਣ ਲਈ ਕਰੀਬ 8 ਸਾਲ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ।

More Related Stories
ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਵੱਲੋਂ ਆਈ.ਟੀ. ਅਤੇ ਮੈਨੇਜਮੈਂਟ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਆਯੋਜਨ
ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਜਿਲਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਪੇਂਟਿੰਗ ਅਤੇ ਡਿਜੀਟਲ ਪੇਂਟਿੰਗ ਕੰਪੀਟੀਸ਼ਨ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀਆਂ ਨੇ ਨੌਰਥ ਜ਼ੋਨ ਯੂਥ ਫੈਸਟੀਵਲ ਵਿੱਚ ਵੀ ਜਿੱਤ ਦਾ ਐਲਾਨ ਕੀਤਾ