Global Awareness News

Awareness is Power: Know the World

ਏਪੀਜੇ ਸਤਿਆ ਆਰਟ ਫੈਸਟੀਵਲ 2024 (Creative Cascades) ਦਾ ਮੁੰਬਈ ਦੀ ‘ਕਮਲਨੈਨ ਆਰਟ ਗੈਲਰੀ’ ਵਿੱਚ ਸ਼ਾਨਦਾਰ ਆਯੋਜਨ

ਏਪੀਜੇ ਸਤਿਆ ਆਰਟ ਫੈਸਟੀਵਲ 2024 (Creative Cascades) ਦਾ ਮੁੰਬਈ ਦੀ ‘ਕਮਲਨੈਨ ਆਰਟ ਗੈਲਰੀ’ ਵਿੱਚ ਸ਼ਾਨਦਾਰ ਆਯੋਜਨ

( Korotany ) Jalandhar Punjab INDIA,

:ਏਪੀਜੇ ਐਜੂਕੇਸ਼ਨ 50 ਸਾਲਾਂ ਤੋਂ ਵੱਧ ਸਮੇਂ ਤੋਂ ਪੂਰੇ ਭਾਰਤ ਵਿੱਚ 26 ਸਿੱਖਿਆ ਸੰਸਥਾਵਾਂ ਰਾਹੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਕੇਵਲ ਬਖ਼ੂਬੀ ਨਿਭਾ ਹੀ ਨਹੀਂ ਰਿਹਾ ਬਲਕਿ ਇਸ ਨੂੰ ਹੋਰ ਵੀ ਸੁਹਿਰਦ ਢੰਗ ਨਾਲ ਵਿਕਸਿਤ ਵੀ ਕਰ ਰਿਹਾ ਹੈ। ਏਪੀਜੇ ਐਜੂਕੇਸ਼ਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਆਪਣਾ ਟੀਚਾ ਮੰਨਦੇ ਹੋਏ ਨੈਤਿਕਤਾ ਆਧਾਰਿਤ ਮਨੁੱਖੀ-ਨਿਰਮਾਣਕਾਰੀ ਅਤੇ ਰਾਸ਼ਟਰ-ਨਿਰਮਾਣ ਲਈ ਸਹਾਇਕ ਸਿੱਖਿਆ ਪ੍ਰਦਾਨ ਕਰਨ ਵਿੱਚ ਅਗਾਂਹਵਧੂ ਰਿਹਾ ਹੈ। ਏਪੀਜੇ ਸਤਿਆ ਸਿੱਖਿਆ ਸੰਸਥਾਵਾਂ ਆਪਣੇ ਸੰਸਥਾਪਕ ਪ੍ਰਧਾਨ ਡਾ. ਸਤਿਆਪਾਲ ਜੀ ਜੋ ਪ੍ਰਸਿੱਧ ਉਦਮੀ, ਸ਼੍ਰੇਸ਼ਠ ਸਿੱਖਿਆਵਾਨ, ਆਜ਼ਾਦ ਸੈਨਾਨੀ ਅਤੇ ਜਨਹਿਤੈਸ਼ੀ ਸਨ ਉਨ੍ਹਾਂ ਦੀ ਪ੍ਰੇਰਨਾ ਅਤੇ ਪਰਿਕਲਪਨਾ ਤੋਂ ਨਿਰੰਤਰ ਮਾਰਗਦਰਸ਼ਨ ਗ੍ਰਹਿਣ ਕਰਕੇ ਬੁਲੰਦੀਆਂ ਨੂੰ ਛੂਹ  ਰਹੀਆਂ ਹਨ। ਡਾ. ਸਤਿਆਪਾਲ ਜੀ ਦੀ ਇਸ ਗੌਰਵਸ਼ਾਲੀ ਵਿਰਾਸਤ ਨੂੰ ਏਪੀਜੇ ਸਤਿਆ ਐਂਡ ਸਵਰਨ ਗਰੁੱਪ ਅਤੇ ਏਪੀਜੇ ਐਜੂਕੇਸ਼ਨ ਦੀ ਪ੍ਰਧਾਨ ਅਤੇ ਏਪੀਜੇ ਸਤਿਆ ਯੂਨੀਵਰਸਿਟੀ ਦੀ ਚਾਂਸਲਰ ਉਨ੍ਹਾਂ ਦੀ ਸੁਪੁੱਤਰੀ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਬਹੁਤ ਸਾਧਨਾ ਅਤੇ ਸਫਲਤਾ ਦੇ ਨਾਲ ਅੱਗੇ ਵਧਾ ਰਹੇ ਹਨ। ‘Creative Cascades’ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਏਪੀਜੇ ਐਜੂਕੇਸ਼ਨ ਦੀ ਪ੍ਰਧਾਨ ਮਾਨਯੋਗ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਨੇ 2 ਦਸੰਬਰ 2024 ਨੂੰ ਸ਼ਾਮ 6:00 ਵਜੇ ਆਪਣੇ ਕਰਕਮਲਾਂ ਨਾਲ ਕੀਤਾ। ਕਲਾ ਪ੍ਰਦਰਸ਼ਨੀ ਦੇ ਇਸ ਮਹਾਂ ਉਤਸਵ ਵਿੱਚ ਏਪੀਜੇ ਸਤਿਆ ਐਂਡ ਸਵਰਨ ਗਰੁੱਪ ਦੇ ਕੋ-ਪ੍ਰਮੋਟਰ ਅਤੇ ਏਪੀਜੇ ਸਤਿਆ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਸ਼੍ਰੀ ਨਿਸ਼ਾਂਤ ਬਰਲੀਆ ਵੀ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ। ਇਸ ਪਵਿੱਤਰ ਮੌਕੇ ‘ਤੇ ਏਪੀਜੇ ਦੇ ਐਲੂਮਨੀ ਅਤੇ ਮੁੰਬਈ ਦੇ ਸੁਪ੍ਰਸਿੱਧ ਕਲਾ ਪ੍ਰੇਮੀ ਅਤੀਥੀਵਰਿੰਦ ਸੁਸ਼੍ਰੀ ਨੀਤਾ ਮਹਿੰਦਰਾ, ਸੁਸ਼੍ਰੀ ਸੀਪ ਤਨੇਜਾ, ਸ਼੍ਰੀ ਰਿਧੀ ਢੋਗਰਾ, ਸੁਸ਼੍ਰੀ ਕ੍ਰਿਤੀ ਗੁਪਤਾ, ਸ਼੍ਰੀ ਵਿਜੇ ਨੈਅਰ, ਸ਼੍ਰੀ ਸੁਕੰਠ, ਸੁਸ਼੍ਰੀ ਸਵਰਾੰਸ਼ੀ, ਸੁਸ਼੍ਰੀ ਸੁਪ੍ਰੀਤ, ਸ਼੍ਰੀ ਰਾਘਵ ਕਪੂਰ, ਸ਼੍ਰੀ ਐਮ ਕੇ ਵਨਜਾਰੀ, ਸ਼੍ਰੀਮਤੀ ਵੀਨਾ ਗੁਲਸ਼ਨ, ਸ਼੍ਰੀ ਆਨੰਦ ਪ੍ਰਭੂਦੇਸਾਈ, ਏਪੀਜੇ ਐਜੂਕੇਸ਼ਨ ਦੇ ਪ੍ਰਾਧਿਆਪਕ ਅਤੇ ਵਿਦਿਆਰਥੀ ਅਤੇ ਜੇਜੇ ਸਕੂਲ ਆਫ ਆਰਟ ਮੁੰਬਈ ਦੇ ਵਿਦਿਆਰਥੀ ਵੀ ਇਸ ਕਲਾ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ।

ਏਪੀਜੇ ਐਜੂਕੇਸ਼ਨ ਨਿਰੰਤਰ ਵੱਖ-ਵੱਖ ਕਲਾਵਾਂ ਦੇ ਸੁਰੱਖਿਆ ਅਤੇ ਵਿਕਾਸ ਵਿੱਚ ਅਗਾਂਹਵਧੂ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਇਸ ਦੇ ਨਿਰਦੇਸ਼ਨ ਵਿੱਚ ਕਾਰਜ ਕਰ ਰਹੀਆਂ ਉਹ ਸੰਸਥਾਵਾਂ ਹਨ ਜੋ ਇਸ ਕਲਿਆਣਕਾਰੀ ਕੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੀਆਂ ਹਨ। ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ, ਏਪੀਜੇ ਸਤਿਆ ਯੂਨੀਵਰਸਿਟੀ (ਸੋਹਨਾ, ਗੁਰੂਗ੍ਰਾਮ) ਅਤੇ ਏਪੀਜੇ ਇੰਸਟੀਟਿਊਟ ਆਫ਼ ਡਿਜ਼ਾਈਨ, ਨਵੀਂ ਦਿੱਲੀ ਵਿਸ਼ੇਸ਼ ਰੂਪ ਵਿੱਚ ਕਲਾਵਾਂ ਨੂੰ ਉਨਤ ਬਣਾਉਣ ਅਤੇ ਜਨ-ਮਨ ਤੱਕ ਉਨ੍ਹਾਂ ਨੂੰ ਪਹੁੰਚਾਉਣ ਵਿੱਚ ਨਿਰੰਤਰ ਕਾਰਜਸ਼ੀਲ ਹੈ।

ਏਪੀਜੇ ਸਤਿਆ ਆਰਟ ਫੈਸਟੀਵਲ 2024 Creative Casades ਵਿੱਚ ਇਨ੍ਹਾਂ ਸੰਸਥਾਵਾਂ ਵਿਸ਼ੇਸ਼ ਦੇ ਪ੍ਰਾਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਦੀ ਸਿਰਜਣਾਤਮਕ ਕਲਾਕ੍ਰਿਤੀਆਂ ਮੁੰਬਈ ਦੀ ‘ਕਮਲਨੈਨ ਬਜਾਜ’ ਆਰਟ ਗੈਲਰੀ ਵਿੱਚ 2 ਦਸੰਬਰ ਤੋਂ 7 ਦਸੰਬਰ 2024 ਤੱਕ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਵੱਖ-ਵੱਖ ਕਲਾਵਾਂ ਜਿਵੇਂ ਪੇਂਟਿੰਗਜ਼, ਡਰਾਇੰਗ, ਸਕਲਪਚਰਜ਼, ਟੈਪਸਟਰੀਜ਼, ਟੈਰਾਕੋਟਾਜ਼, ਮਿਕਸ ਮੀਡੀਆ ਅਤੇ ਫੋਟੋਗ੍ਰਾਫੀ ਨਾਲ ਭਰਪੂਰ ਸਤਰੰਗੀ ਪੀਂਘ ਹੈ ਜੋ ਨਿਸ਼ਚਿਤ ਰੂਪ ਵਿੱਚ ਕਲਾ ਪ੍ਰੇਮੀਆਂ ਦੀ ਦਿਲਚਸਪੀ ਦਾ ਕੇਂਦਰ ਬਣੇਗੀ।

ਕਲਾਵਾਂ ਦੀ ਇਸ ਜੀਵੰਤ ਕਹਿਕਸ਼ਾਂ ਵਿੱਚ ਬਹਿਤਰੀਨ ਕਲਾਕਾਰਾਂ ਦੁਆਰਾ ਪ੍ਰਯੋਗ ਕੀਤੇ ਮੀਡੀਆ ਦੇ ਮਾਧਿਅਮ ਤੋਂ ਉਨ੍ਹਾਂ ਦੀ ਸਤਰੰਗੀ ਕਲਪਨਾ ਅਤੇ ਅਭਿਵਿਅਕਤੀ ਦੀ ਮੌਲਿਕਤਾ ਦੇ ਰੰਗਾਂ ਨੇ ਉਸ ਪ੍ਰਦਰਸ਼ਨੀ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਵੀ ਸਰਾਬੋਰ ਕਰ ਦਿੱਤਾ। ਵੱਖ-ਵੱਖ ਗਹਿਨ ਅਰਥਾਂ ਨੂੰ ਸਮਾਹਿਤ ਕੀਤੇ ਹੋਏ ਇਹ ਪ੍ਰਦਰਸ਼ਿਤ ਕਲਾਕ੍ਰਿਤੀਆਂ ਨਿਸ਼ਚਿਤ ਰੂਪ ਵਿੱਚ ਸਹਿਜ ਹੀ ਦਰਸ਼ਕਾਂ ਦੇ ਮਨ ਤੱਕ ਆਪਣੀ ਗੱਲ ਪਹੁੰਚਾਉਣ ਵਿੱਚ ਸਫਲ ਹੋਣਗੀਆਂ।