ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਫੈਸ਼ਨ ਅਤੇ ਟੈਕਸਟਾਈਲ ਦੇ ਵਿਦਿਆਰਥੀਆਂ ਨੇ ਬਾਲੀਵੁੱਡ ਰੈਪਰ ਅਤੇ ਗਾਇਕ ਬਾਦਸ਼ਾਹ ਦੇ ‘ਮੋਰਨੀ’ ਵੀਡੀਓ ਲਈ ਪੁਸ਼ਾਕਾਂ ਡਿਜ਼ਾਈਨ ਕਰਨ ਦਾ ਦੋ ਹਫ਼ਤਿਆਂ ਦਾ ਪ੍ਰੋਜੈਕਟ ਕੀਤਾ ਸਫ਼ਲਤਾਪੂਰਵਕ ਪੂਰਾ।
( KOROTANY ) JALANDHAR, PUNJAB INDIA
:ਬਹੁ-ਪੱਖੀ ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੀ ਰਹਿੰਦੇ ਹਨ। ਕਾਲਜ ਦੇ ਫੈਸ਼ਨ ਅਤੇ ਟੈਕਸਟਾਈਲ ਦੇ ਸੱਤਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਪ੍ਰਗਤੀ, ਤਰਨਦੀਪ ਕੌਰ, ਆਦਿਆ ਕਾਲਰਾ ਅਤੇ ਕਾਸ਼ਵੀ ਮੋਂਗਾ ਨੇ ਬਾਲੀਵੁੱਡ ਰੈਪਰ ਅਤੇ ਗਾਇਕ ਬਾਦਸ਼ਾਹ ਦੀ ‘ਮੋਰਨੀ’ ਵੀਡੀਓ ਲਈ ਸਟਾਈਲਿਸ਼ ਕਾਸਟਿਊਮ ਡਿਜ਼ਾਈਨ ਕਰਕੇ ਦੋ ਹਫ਼ਤਿਆਂ ਦੇ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹਨਾਂ ਵਿਦਿਆਰਥਣਾਂ ਨੇ ਮਸ਼ਹੂਰ ਕਾਸਟਿਊਮ ਸਟਾਈਲਿਸਟ ਪ੍ਰਿਯਾਨਾ ਥਾਪਰ ਜੋ ਕਿ ਏ.ਪੀ.ਜੇ.ਕਾਲਜ ਦੀ ਹੀ ਸਾਬਕਾ ਵਿਦਿਆਰਥਣ ਹੈ ਦੇ ਨਿਰਦੇਸ਼ਨ ਹੇਠ ਜੋਧਪੁਰ ਵਿੱਚ ਸ਼ੂਟ ਕੀਤੇ ਗਏ ਬਾਦਸ਼ਾਹ ਦੇ ਇਸ ਕਾਸਟਿਊਮ ਸਟਾਈਲਿਸ਼ ਦੇ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ, ਇਸ ਮੌਕੇ ਪ੍ਰਿੰਸੀਪਲ ਡਾ: ਨੀਰਜਾ ਢੀਂਗਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਰਾਹੀਂ ਵਿਦਿਆਰਥੀ ਪਰਦੇ ਦੇ ਪਿੱਛੇ ਦੀਆਂ ਤਿਆਰੀਆਂ ਦੀ ਪੇਚੀਦਗੀ ਨੂੰ ਸਮਝਣ ਦੇ ਯੋਗ ਬਣਦੇ ਹਨ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਕਰਨ ਨਾਲ ਜਿੱਥੇ ਇੱਕ ਪਾਸੇ ਵਿਦਿਆਰਥੀ ਆਪਣੀ ਮੌਲਿਕਤਾ ਅਤੇ ਸਿਰਜਣਾਤਮਕਤਾ ਨੂੰ ਦਰਸਾਉਣ ਦੇ ਯੋਗ ਹੁੰਦੇ ਹਨ , ਉੱਥੇ ਹੀ ਉਹ ਇਹ ਵੀ ਸਮਝ ਸਕਣਗੇ ਕਿ ਮਨੋਰੰਜਨ ਦੀ ਦੁਨੀਆ ਵਿੱਚ ਕਾਸਟਿਊਮ ਸਟਾਈਲਿਸਟਾਂ ਲਈ ਕਿੰਨੀਆਂ ਸੰਭਾਵਨਾਵਾਂ ਹਨ ਲਗਾਤਾਰ ਅਜਿਹੇ ਪ੍ਰੋਜੈਕਟਾਂ ਨੂੰ ਕਰਨ ਨਾਲ, ਉਹ ਮਨੋਰੰਜਨ ਵਿੱਚ ਇੱਕ ਪੇਸ਼ੇਵਰ ਬਣਨ ਦੇ ਯੋਗ ਹੋਣਗੇ, ਅਤੇ ਉਦਯੋਗ ਦੀ ਮੰਗ ਦੇ ਅਨੁਸਾਰ ਕੰਮ ਕਰਦੇ ਹੋਏ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਸਿੱਖਣਗੇ । ਉਨ੍ਹਾਂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਫੈਸ਼ਨ ਅਤੇ ਟੈਕਸਟਾਈਲ ਵਿਭਾਗ ਦੀ ਮੁਖੀ ਮੈਡਮ ਰਜਨੀ ਗੁਪਤਾ ਅਤੇ ਸ਼੍ਰੀ ਰਾਜੇਸ਼ ਕਲਸੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹੋਰ ਵਿਦਿਆਰਥੀਆਂ ਨੂੰ ਵੀ ਰਚਨਾਤਮਕ ਪ੍ਰੋਜੈਕਟ ਕਰਦੇ ਰਹਿਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਰਹਿਣ।

More Related Stories
ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਵੱਲੋਂ ਆਈ.ਟੀ. ਅਤੇ ਮੈਨੇਜਮੈਂਟ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਆਯੋਜਨ
ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਜਿਲਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਪੇਂਟਿੰਗ ਅਤੇ ਡਿਜੀਟਲ ਪੇਂਟਿੰਗ ਕੰਪੀਟੀਸ਼ਨ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀਆਂ ਨੇ ਨੌਰਥ ਜ਼ੋਨ ਯੂਥ ਫੈਸਟੀਵਲ ਵਿੱਚ ਵੀ ਜਿੱਤ ਦਾ ਐਲਾਨ ਕੀਤਾ