ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਸਾਰੰਗੀ ਵਾਦਕ ਉਸਤਾਦ ਦਿਲਸ਼ਾਦ ਖਾਨ ਨੇ ਸਾਰਿਆਂ ਨੂੰ ਮੰਤਰਮੁਗਧ ਕੀਤਾ
( KOROTANY ) ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਸਾਰੰਗੀ ਵਾਦਨ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾ ਚੁੱਕੇ ਉਸਤਾਦ ਦਿਲਸ਼ਾਦ ਖਾਨ ਨੇ ਸਾਰੰਗੀ ‘ਤੇ ਆਪਣੀਆਂ ਉਂਗਲਾਂ ਦੇ ਜਾਦੂ ਨਾਲ ਸਾਰੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਉਸਤਾਦ ਦਿਲਸ਼ਾਦ ਖਾਨ ਦਾ ਸਵਾਗਤ ਕਰਦੇ ਹੋਏ, ਕਿਹਾ ਕਿ ਏਪੀਜੇ ਕਾਲਜ ਆਪਣੇ ਸੰਸਥਾਪਕ ਮੁਖੀ ਡਾਕਟਰ ਸੱਤਿਆ ਪਾਲ ਜੀ ਦੀ ਪ੍ਰੇਰਣਾ ਏਪੀਜੇ ਐਜੂਕੇਸ਼ਨ, ਏ ਪੀ ਜੇ ਸੱਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏ ਪੀ ਜੇ ਸੱਤਿਆ ਯੂਨੀਵਰਸਿਟੀ ਦੀ ਚਾਂਸਲਰ, ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਅਤੇ ਏਪੀਜੇ ਐਜੂਕੇਸ਼ਨ ਦੀ ਜੁਆਇੰਟ ਸੈਕਟਰੀ ਡਾਕਟਰ ਨੇਹਾ ਬਰਲੀਆ ਦੇ ਮਾਰਗਦਰਸ਼ਨ ਨਾਲ ਹਰੇਕ ਖੇਤਰ ਵਿੱਚ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਮਹਿਕਦਾ ਹੀ ਰਹਿੰਦਾ ਹੈ। ਉਨ੍ਹਾ ਨੇ ਕਿਹਾ ਇਹ ਵਿਹੜਾ ਏਨਾ ਸ਼ੁਭ ਹੈ ਕਿ ਏਥੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣ ਵਾਲੇ ਕਲਾਕਾਰ ਸਮੇਂ-ਸਮੇਂ ‘ਤੇ ਇੱਥੇ ਆਉਂਦੇ ਰਹਿੰਦੇ ਹਨ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ ਅਤੇ ਉਹ ਆਪਣੇ ਜਾਦੂ ਨਾਲ ਇਸ ਵਿਹੜੇ ਨੂੰ ਹੋਰ ਕਲਾਤਮਕ ਅਤੇ ਸੁਰੀਲਾ ਬਣਾਉਣ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ। ਡਾ. ਢੀਂਗਰਾ ਨੇ ਕਿਹਾ ਕਿ ਕਾਲਜ ਦੇ ਸੱਭਿਆਚਾਰਕ ਕੋਆਰਡੀਨੇਟਰ ਡਾ. ਅਰੁਣ ਮਿਸ਼ਰਾ ਅਤੇ ਯੂਥ ਫੈਸਟੀਵਲ ਦੀ ਡੀਨ ਡਾ. ਅਮਿਤਾ ਮਿਸ਼ਰਾ ਹਮੇਸ਼ਾ ਵਧੀਆ ਕਲਾਕਾਰਾਂ ਨੂੰ ਕਾਲਜ ਵਿੱਚ ਸੱਦਾ ਦਿੰਦੇ ਹਨ ਤਾਂ ਜੋ ਸਾਡੇ ਵਿਦਿਆਰਥੀ ਉਨ੍ਹਾ ਦੀਆਂ ਪ੍ਰਾਪਤੀਆਂ ਤੋਂ ਸਿੱਖਦੇ ਹੋਏ ਅਤੇ ਉਨ੍ਹਾ ਤੋਂ ਪ੍ਰੇਰਨਾ ਲਏ ਕੇ ਅਤੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਖਾਸ ਪਛਾਣ ਬਣਾ ਸਕਣ। ਉਸਤਾਦ ਦਿਲਸ਼ਾਦ ਖਾਨ ਪਿਛਲੇ 20 ਸਾਲਾਂ ਤੋਂ 10ਵੀਂ ਪੀੜ੍ਹੀ ਦੇ ‘ਸੀਕਰ’ ਘਰਾਣੇ ਨਾਲ ਸਬੰਧਤ ਹੋ ਕੇ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਅਤੇ ਇਸਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਲਗਾਤਾਰ ਲੱਗੇ ਹੋਏ ਹਨ। ਹੁਣ ਤੱਕ ਉਹ ਉਸਤਾਦ ਜ਼ਾਕਿਰ ਹੁਸੈਨ, ਪੰਡਿਤ ਹਰੀਪ੍ਰਸਾਦ ਚੌਰਸੀਆ ਜੀ, ਏ.ਆਰ. ਰਹਿਮਾਨ ਜੀ ਅਤੇ ਸ਼ੰਕਰ ਮਹਾਦੇਵਨ ਦੇ ਨਾਲ, ਉਹ ਸ਼ਾਸਤਰੀ ਅਤੇ ਸਮਕਾਲੀ ਸੰਗੀਤ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾ ਨੇ ਬਾਲੀਵੁੱਡ ਦੀਆਂ’ ਪ੍ਰਸਿੱਧ ਫਿਲਮਾਂ ਜੋਧਾ ਅਕਬਰ’, ‘ਰੌਕਸਟਾਰ’, ‘ਦਿੱਲੀ 6’ ਅਤੇ ‘ਸਲਮਡੌਗ ਮਿਲੇਨੀਅਰ’ ਆਦਿ ਮਸ਼ਹੂਰ ਬਾਲੀਵੁੱਡ ਫਿਲਮਾਂ ਵਿੱਚ ਸਾਰੰਗੀ ਦੀ ਭੂਮਿਕਾ ਨਿਭਾ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾ ਨੇ 2009 ਵਿੱਚ ਉਸਤਾਦ ਜ਼ਾਕਿਰ ਹੁਸੈਨ ਨਾਲ ਸਾਰੰਗੀ ਵਜਾਉਣ ਲਈ ਗ੍ਰੈਮੀ ਪੁਰਸਕਾਰ ਜਿੱਤਿਆ। ਉਹ ਭਾਰਤੀ ਸ਼ਾਸਤਰੀ ਸੰਗੀਤ ਅਤੇ ਸਾਰੰਗੀ ਵਜਾਉਣ ਨੂੰ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਵਿਸ਼ੇਸ਼ ਮਾਨਤਾ ਦੇਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਸਤਾਦ ਦਿਲਸ਼ਾਦ ਖਾਨ ਸਾਰੰਗੀ ਵਜਾਉਂਦੇ ਹੋਏ ਤਿੰਨ ਤਾਲ ਵਿੱਚ ਨਿਬਧ ਰਾਗ ਸ਼ੁੱਧ ਸਾਰੰਗ, ਰਾਗ ਜੌਨਪੁਰੀ, ਰਾਜਸਥਾਨੀ ਲੋਕ ਗੀਤ ਦੇ ਨਾਲ ਨਾਲ ਬਾਲੀਵੁੱਡ ਦੇ ਪ੍ਰਸਿੱਧ ਗੀਤਾਂ ਜਿਨ੍ਹਾ ਵਿੱਚ ਉਨ੍ਹਾ ਨੇ ਸਾਰੰਗੀ ਵਜਾਈ ਹੈ ਜਿਵੇਂ ਉਡ ਜਾ ਕਾਲੇ ਕਾਵਾਂ, ਧਾਗੇ ਤੋੜ ਲਾਉਂ ਚਾਂਦਨੀ ਸੇ ਨੂਰ ਕੇ, ਤੂ ਹੀ ਰੇ ਬਜਾ ਕੇ ਸਰੋਤਿਆ ਨੂੰ ਝੂਮਣ ਤੇ ਮਜ਼ਬੂਰ ਕਰ ਦਿੱਤਾ।
ਉਨ੍ਹਾਂ ਨਾਲ ਤਬਲੇ ‘ਤੇ ਫਾਰੂਖਾਬਾਦ ਘਰਾਣੇ ਦੇ ਸ਼੍ਰੀ ਸਿਧਾਰਥ ਚੈਟਰਜੀ ਨੇ ਸਾਥ ਦਿੱਤਾ, ਜੋ ਕਿ ਭਾਰਤੀ ਸ਼ਾਸਤਰੀ ਸੰਗੀਤ ਨੂੰ ਸਿਖਰ ‘ਤੇ ਲਿਜਾਣ ਵਿੱਚ ਸ਼ਾਨਦਾਰ ਯੋਗਦਾਨ ਪਾ ਰਹੇ ਹਨ। ਮੈਡਮ ਰਜਨੀ ਕੁਮਾਰ ਅਤੇ ਡਾਕਟਰ ਵਿਵੇਕ ਵਰਮਾ ਨੇ ਆਪਣੇ ਸ਼ਾਨਦਾਰ ਸਟੇਜ ਪ੍ਰਬੰਧਨ ਦੁਆਰਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਡਾ: ਢੀਂਗਰਾ ਨੇ ਉਸਤਾਦ ਦਿਲਸ਼ਾਦ, ਸ਼੍ਰੀ ਸਿਧਾਰਥ ਚੈਟਰਜੀ ਅਤੇ ਪੀਉਸ਼ ਚੌਹਾਨ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਸਫਲ ਆਯੋਜਨ ਲਈ ਡਾਕਟਰ ਢੀਂਗਰਾ ਨੇ ਪ੍ਰੋਗਰਾਮ ਇੰਚਾਰਜ ਡਾ: ਅਮਿਤਾ ਮਿਸ਼ਰਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਮਹਾਨ ਕਲਾਕਾਰਾਂ ਨੂੰ ਸੱਦਾ ਦੇਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਕਾਲਜ ਦਾ ਕਲਾਤਮਕ ਵਾਤਾਵਰਣ ਪ੍ਰਫੁੱਲਿਤ ਰਹੇ ।

More Related Stories
ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਵੱਲੋਂ ਆਈ.ਟੀ. ਅਤੇ ਮੈਨੇਜਮੈਂਟ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਆਯੋਜਨ
ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਜਿਲਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਪੇਂਟਿੰਗ ਅਤੇ ਡਿਜੀਟਲ ਪੇਂਟਿੰਗ ਕੰਪੀਟੀਸ਼ਨ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀਆਂ ਨੇ ਨੌਰਥ ਜ਼ੋਨ ਯੂਥ ਫੈਸਟੀਵਲ ਵਿੱਚ ਵੀ ਜਿੱਤ ਦਾ ਐਲਾਨ ਕੀਤਾ