ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਸਾਇਕੀ ਫਿਸਟਾ 2025 ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਜਾਣਿਆ ਜੀਵਨ ਵਿੱਚ ਕਾਊਂਸਲਿੰਗ ਅਤੇ ਮੈਡੀਟੇਸ਼ਨ ਦਾ ਮਹੱਤਵ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਸਾਈਕਾਲੋਜੀ ਵਿਭਾਗ ਦੁਆਰਾ ਆਯੋਜਿਤ ‘ਅੰਡਰਸਟੈਂਡਿੰਗ ਮਾਇੰਡਸ ਟਰਾਂਸਫਾਰਮਿੰਗ ਲਾਇਵਸ ‘ ਵਿਸ਼ੇ ਵਸਤੂ ‘ਤੇ ਆਧਾਰਿਤ ਸਾਇਕੀ ਫਿਸਟਾ 2025 ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਇੱਕ ਸੰਤੁਲਿਤ ਜੀਵਨ ਜਿਉਣ ਦੇ ਲਈ ਜੀਵਨ ਵਿੱਚ ਕਾਊਂਸਲਿੰਗ ਅਤੇ ਮੇੈਡਿਟੇਸ਼ਨ ਦੇ ਮਹੱਤਵ ਨੂੰ ਜਾਣਿਆ। ਪਿ੍ੰਸੀਪਲ ਡਾ.ਨੀਰਜਾ ਢੀਂਗਰਾ ਜੀ ਨੇ ਦੂਸਰੇ ਦਿਨ ਹੋਣ ਵਾਲੇ ਇਵੈੰਟਸ ਦੀ ਪ੍ਰਸੰਗਿਕਤਾ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਪ੍ਤਿਯੋਗਿਤਾ ਅਤੇ ਭੱਜਦੋੜ ਭਰੇ ਜਿਸ ਮਾਹੋਲ ਵਿੱਚ ਯੁਵਾ ਪੀੜੀ ਜੀ ਰਹੀ ਹੈ ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਕਾਊਂਸਲਿੰਗ ਅਤੇ ਮੈਡੀਟੇਸ਼ਨ ਦਾ ਬਹੁਤ ਜ਼ਿਆਦਾ ਮਹੱਤਵ ਹੈ। ਡਾ. ਢੀਂਗਰਾ ਜੀ ਨੇ ਕਿਹਾ ਕਿ ਸਮਾਜ ਵਿੱਚ ਨਿਸ਼ਚਿਤ ਰੂਪ ਵਿੱਚ ਬਦਲਾਵ ਆਇਆ ਹੈ ਅੱਜ ਲੋਕ ਸਰੀਰਕ ਸਿਹਤ ਦੇ ਨਾਲ- ਨਾਲ ਮਾਨਸਿਕ ਸਿਹਤ ਨੂੰ ਵੀ ਮਾਨਤਾ ਦੇਣ ਲੱਗੇ ਹਨ। ਇਸ ਤਰ੍ਹਾਂ ਦੇ ਕਾਰਯਕ੍ਰਮ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਆਪਣੀਆਂ ਦੈਨਿਕ ਕਿਰਿਆਵਾਂ ਨੂੰ ਇਸ ਤਰ੍ਹਾਂ ਨਿਸ਼ਚਿਤ ਕਰਨ ਕਿ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕੇ। ਸਾਇਕੀ ਫਿਸਟਾ 2025 ਵਿੱਚ ਕਾਊਂਸਲਿੰਗ ਸਾਇਕਾਲੋਜਿਸਟ ਮੈਡਮ ਪ੍ਨਵਚੀਤ ਕੌਰ ਜੀ ਉਪਸਥਿਤ ਹੋਏ ਉਨ੍ਹਾਂ ਨੇ ਕਈ ਵਿਦਿਆਰਥੀਆਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਉਚਿੱਤ ਸੁਝਾਅ ਵੀ ਦਿੱਤੇ। ਸਾਇਕੀ ਫਿਸਟਾ 2025 ਦੇ ਦੂਸਰੇ ਦਿਨ ਵਿਦਿਆਰਥੀਆਂ ਦੇ ਲਈ ਮਾਨਸਿਕ ਸਿਹਤ ਨਾਲ ਜੁੜੇ ਟੈਸਟਿੰਗ, ਕਾਊਂਸਲਿੰਗ, ਮੈਡੀਟੇਸ਼ਨ, ਮੰਡਲਾ ਆਰਟ, ਹੱਥਲੇਖਨ ਸ਼ੈਲੀ ਨਾਲ ਵਿਅੱਕਤੀਤਵ ਦੀ ਪਹਿਚਾਣ ਕਰਨਾ, ਫੇਸ ਪੇਂਟਿੰਗ, ਗੇਮਜ਼ ਸਟਾਲਸ ਦੇ ਨਾਲ-ਨਾਲ ਫੂਡਜ਼ ਸਟਾਲਸ ਦਾ ਵੀ ਪ੍ਬੰਧ ਕੀਤਾ ਗਿਆ। ਇਸ ਅਵਸਰ ‘ਤੇ ਸਾਈਕਾਲੋਜੀ ਵਿਭਾਗ ਦੇ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਕਾਊਂਸਲਿੰਗ ਸੈਸ਼ਨ ਵੀ ਕਰਵਾਏ। ਡਾ. ਢੀਂਗਰਾ ਜੀ ਨੇ ਸਾਇਕੀ ਫਿਸਟਾ 2025 ਦੇ ਸਫ਼ਲ ਆਯੋਜਨ ਕਰਨ ਦੇ ਲਈ ਸਾਈਕਾਲੋਜੀ ਵਿਭਾਗ ਦੇ ਮੈਡਮ ਨਿਹਾਰਿਕਾ ਅਤੇ ਮੈਡਮ ਹਰਪ੍ਰੀਤ ਕੌਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਯਕ੍ਰਮਾਂ ਦਾ ਆਯੋਜਨ ਕਰਦੇ ਰਹਿਣ ਤਾਂ ਕਿ ਵਿਦਿਆਰਥੀਆਂ ਦੀ ਊਰਜਾ ਦਾ ਸਕਾਰਾਤਮਕ ਰੂਪ ਵਿੱਚ ਪ੍ਰਯੋਗ ਹੋ ਸਕੇ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ