Global Awareness News

Awareness is Power: Know the World

‘ਵੀ.ਐਚ.ਐਸ.ਐਨ.ਸੀ.’ ਦੀ ਮਹੀਨਾਵਾਰ ਮੀਟਿੰਗ ਕਰਨਾ ਲਾਜ਼ਮੀ, ਪਿੰਡਾਂ ‘ਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਮਕਸਦ : ਸਿਵਲ ਸਰਜਨ ਡਾ. ਗੁਰਮੀਤ ਲਾਲ

‘ਵੀ.ਐਚ.ਐਸ.ਐਨ.ਸੀ.’ ਦੀ ਮਹੀਨਾਵਾਰ ਮੀਟਿੰਗ ਕਰਨਾ ਲਾਜ਼ਮੀ, ਪਿੰਡਾਂ ‘ਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਮਕਸਦ : ਸਿਵਲ ਸਰਜਨ ਡਾ. ਗੁਰਮੀਤ ਲਾਲ

( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ (21.02.2025): ਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਵਿਲੇਜ ਹੈਲਥ ਸੈਨੀਟੇਸ਼ਨ ਅਤੇ ਨਿਊਟ੍ਰੇਸ਼ਨ ਕਮੇਟੀਆਂ (ਵੀ.ਐਚ.ਐਸ.ਐਨ.ਸੀ.) ਦੀ ਮਹੀਨਾਵਾਰ ਮੀਟਿੰਗ ਲਾਜ਼ਮੀ ਤੌਰ ‘ਤੇ ਕਰਨ ਲਈ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਮੇਟੀ ਮੈਂਬਰਾਂ ਨੂੰ ਨਿਯਮਤ ਤੌਰ ‘ਤੇ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਪਿੰਡਾਂ ਵਿੱਚ ਲੋਕਾਂ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ।

ਸਿਵਲ ਸਰਜਨ ਵੱਲੋ ਵੀ.ਐਚ.ਐਸ.ਐਨ.ਸੀ. ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਆਸ਼ਾ ਪਿੰਡ ਪੱਧਰ ‘ਤੇ ਕਮੇਟੀ ਦੀ ਸਕੱਤਰ ਹੈ ਅਤੇ ਸਥਾਨਕ ਏਜੰਡੇ ਅਤੇ ਸਿਹਤ ਮੁੱਦਿਆਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। ਏ.ਐਨ.ਐਮ. ਕਮੇਟੀ ਦੀ ਪ੍ਰਬੰਧਕੀ ਮੈਂਬਰ ਹੈ ਜੋ ਪਿੰਡ ਵਾਸੀਆਂ ਖਾਸ ਕਰਕੇ ਗਰਭਵਤੀ ਔਰਤਾਂ ਦਾ ਸਾਰਾ ਰਿਕਾਰਡ ਰੱਖਦੀ ਹੈ। ਉਨ੍ਹਾਂ ਕੋਲ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਸਾਰੀਆਂ ਸਿਹਤ ਸੇਵਾਵਾਂ ਦੇ ਪੂਰੇ ਤਕਨੀਕੀ ਅਤੇ ਪੇਸ਼ੇਵਰ ਵੇਰਵੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਚਲ ਰਹੇ ਸਿਹਤ ਪ੍ਰੋਗਰਾਮਾਂ 100 ਦਿਨਾਂ ਦੀ ਟੀ,ਬੀ. ਮੁਹਿੰਮ ਅਤੇ ਸਪੈਸ਼ਲ ਇਂਟੇਨਸੀਫਾਈਡ ਐਨ.ਸੀ.ਡੀ. ਸਕ੍ਰੀਨਿੰਗ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਨ੍ਹਾਂ ਮੀਟਿੰਗਾ ਵਿੱਚ ਵਿਚਾਰ-ਵਟਾਂਦਰਾ ਕਰਦੇ ਹੋਏ ਲੋਕਾਂ ਨੂੰ ਇਨ੍ਹਾਂ ਸਿਹਤ ਪ੍ਰੋਗਰਾਮਾਂ ਤਹਿਤ ਦਿੱਤੀਆਂ ਜਾਣ ਵਾਲੀਂ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਸਿਹਤ ਸਹੁਲਤਾਂ ਦਾ ਲਾਭ ਲੈ ਸਕਣ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ, ਜਾਣਕਾਰੀ, ਸਿੱਖਿਆ ਅਤੇ ਗੰਭੀਰ ਮਾਮਲਿਆਂ ਅਤੇ ਮਾਦਾ ਭਰੂਣ ਹੱਤਿਆ, ਮਹਿਲਾ ਸਸ਼ਕਤੀਕਰਨ, ਸੰਸਥਾਗਤ ਜਣੇਪੇ, ਬੱਚਿਆਂ ਦਾ ਟੀਕਾਕਰਨ, ਆਲਾ- ਦੁਆਲਾ ਸਾਫ਼ ਰੱਖਣਾ, ਕੈਂਸਰ, ਸ਼ੂਗਰ, ਲੈਪਰੋਸਕੋਪੀ, ਐੱਚਆਈਵੀ, ਆਇਓਡੀਨ ਦੀ ਘਾਟ, ਹਾਈਪਰਟੈਨਸ਼ਨ, ਮੋਟਾਪਾ ਆਦਿ ਬਿਮਾਰੀਆਂ ਬਾਰੇ ਵੀ ਲੋਕਾਂ ਨਾਲ ਚਰਚਾ ਕਰਦੇ ਹੇਏ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ  ਵੱਲੋਂ ਸਿਹਤ ਸੇਵਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਨਿਰੰਤਰ ਕੀਤੇ ਜਾ ਰਹੇ ਉਪਰਾਲੇ ਕਾਰਗਰ ਸਾਬਤ ਹੋਣ ਇਸ ਲਈ ਲੋਕਾਂ ਨੂੰ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।