443 ਵੱਖ ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 16 ਸੇਵਾ ਕੇਂਦਰ ਕਾਰਜਸ਼ੀਲ-ਡਿਪਟੀ ਕਮਿਸ਼ਨਰ
*ਸੇਵਾ ਕੇਂਦਰਾਂ ਦੀਆਂ ਸੇਵਾਵਾਂ ਸਬੰਧੀ ਨਾਗਰਿਕ ਕਿਸੇ ਪ੍ਰਕਾਰ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 1100 ’ਤੇ ਕਰ ਸਕਦੇ ਹਨ ਸੰਪਰਕ-ਕੁਲਵੰਤ ਸਿੰਘ
*ਸੇਵਾ ਕੇਂਦਰਾਂ ’ਚ ਉਪਲੱਬਧ ਸੇਵਾਵਾਂ ਦੀ ਜਾਣਕਾਰੀ mansa.nic.in/departments/sewa-
( KOROTANY ) ਮਾਨਸਾ, 28 ਫਰਵਰੀ:
ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 16 ਸੇਵਾ ਕੇਂਦਰ ਕਾਰਜਸ਼ੀਲ ਹਨ, ਜਿੱਥੇ 443 ਵੱਖ ਵੱਖ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੋਈ ਵੀ ਨਾਗਰਿਕ ਆਪਣੇ ਘਰ ਦੇ ਨਜ਼ਦੀਕ ਸੇਵਾ ਕੇਂਦਰ ਵਿਚ ਜਾ ਕੇ ਇੰਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਸੇਵਾ ਕੇਂਦਰ ਵਿਖੇ ਆਨਲਾਇਨ ਟੋਕਨ ਸਬੰਧੀ ਕਿਊ ਆਰ ਕੋਡ ਵੀ ਸਕੈਨ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ 1076 ਡਾਇਲ ਕਰਕੇ ਘਰ ਬੈਠੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਸੇਵਾ ਕੇਂਦਰਾਂ ’ਚ ਉਪਲੱਬਧ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਨਲਾਈਨ ਪੋਰਟਲ https://mansa.nic.in/
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸੇਵਾ ਕੇਂਦਰ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ, ਐਸ.ਡੀ.ਐਮ. ਦਫ਼ਤਰ ਬੁਢਲਾਡਾ, ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ, ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ, ਵਾਟਰ ਵਰਕਸ ਬਰੇਟਾ, ਸਾਹਮਣੇ ਸ਼ਨੀ ਮੰਦਰ ਨੇੜੇ ਨਵਾਂ ਵਾਟਰ ਵਰਕਸ ਭੀਖੀ, ਨੇੜੇ ਪ੍ਰਾਇਮਰੀ ਸਕੂਲ ਸਰਦੂਲਗੜ੍ਹ, ਛਿੰਦਾ ਮੈਂਬਰ ਵਾਲੀ ਗਲੀ ਗੱਦੜਪੱਤੀ ਬੋਹਾ, ਬਿਜਲੀ ਬੋਰਡ ਦਫ਼ਤਰ ਜੋਗਾ, ਪਿੰਡ ਰਾਏਪੁਰ, ਸਾਹਨੇਵਾਲੀ, ਕੁਲਰੀਆਂ, ਦੋਦੜਾ, ਦੂਲੋਵਾਲ ਅਤੇ ਮੱਤੀ ਵਿਖੇ ਸਥਾਪਿਤ ਹਨ।

More Related Stories
ਇਜਾਜ਼ਤ ਰੱਦ ਹੋਣ ਦੇ ਬਾਵਜੂਦ, ਸੋਢਲ ਨਗਰ ਪਾਰਕ ਵਿੱਚ ਝੂਲੇ ਲਗਾਏ ਗਏ ਹਨ; ਮਾਮਲਾ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ।
ਸਿਰਫਿਰੇ ਨੇ ਸਕੂਲ ‘ਚ ਵੜ੍ਹ ਕੇ ਮਹਿਲਾ ਟੀਚਰ ਨੂੰ ਮਾਰੀਆਂ ਗੋਲੀਆਂ, ਫਿਰ ਆਪਣੀ ਕਨਪੱਟੀ ‘ਤੇ ਰੱਖ ਚਲਾਈ ਪਿਸਤੌਲ…
ਮੁਲਾਜ਼ਮਾਂ ਨੇ ਕੀਤੇ ਵੱਡੇ ਐਲਾਨ -‘ਸਕੱਤਰੇਤ ਤੋਂ ਸਤੌਜ ਵਾਪਸੀ’ ਮੋਰਚੇ ਦਾ ਰੱਖਿਆ ਨਾਮ