ਅੰਤਰਰਾਜੀ ਭਗੌੜਾ ਗ੍ਰਿਫ਼ਤਾਰ-ਐਸ.ਐਸ.ਪੀ. , ਕਿਹਾ, ਮਾਲੇਰਕੋਟਲਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਮਾੜੇ ਅਨਸਰਾਂ/ਭਗੌੜਿਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰਹੇਗੀ
( KOROTANY ) ਮਾਲੇਰਕੋਟਲਾ 12 ਜੁਲਾਈ :
ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾੜੇ ਅਨਸਰਾਂ/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸਥਾਨਕ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਸਤਪਾਲ ਸ਼ਰਮਾ ਅਤੇ ਉਪ ਕਪਤਾਨ ਪੁਲਿਸ, (ਇੰਨ:) ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੇਸ ਨੰਬਰ ਐਨ.ਏਕਟ 148/2023 ਦੇ ਭਗੌੜੇ ਰੂਪਮ ਸ਼ਰਮਾ ਪੁੱਤਰ ਲੇਟ ਕੁਲਦੀਪ ਸ਼ਰਮਾ ਵਾਸੀ ਮਕਾਨ ਨੰਬਰ ਬੀ.ਐਕਸ-1009 , ਪਿੰਡ ਲੰਮਾ, ਜਿਲ੍ਹਾ ਜਲੰਧਰ ਹਾਲ ਮਕਾਨ ਨੰਬਰ 103-ਬੀ, ਸੂਰੀਆ ਇਨਕਲੇਵ, ਜਲੰਧਰ ਨੂੰ ਮਿਤੀ 11.07.2025 ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਹੋਰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਭਗੌੜੇ ਰੂਪਮ ਸ਼ਰਮਾ ਉਕਤ ਦੇ ਖਿਲਾਰ ਵੱਖ-2 ਰਾਜਾਂ ਦੇ ਜ਼ਿਲ੍ਹਿਆਂ ਵਿੱਚ ਕਰੀਬ 40/45 ਸ਼ਿਕਾਇਤਾਂ/ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਕੇਸਾਂ ਵਿੱਚ ਰੂਪਮ ਸ਼ਰਮਾ ਉਕਤ ਭਗੌੜਾ ਚੱਲਿਆ ਆ ਰਿਹਾ ਸੀ, ਭਗੌੜੇ ਰੂਪਮ ਸ਼ਰਮਾ ਉਕਤ ਦੀ ਗ੍ਰਿਫ਼ਤਾਰੀ ਸਬੰਧੀ ਸੂਚਨਾ ਸਬੰਧਿਤ ਜ਼ਿਲਿਆਂ/ਰਾਜਾਂ ਨੂੰ ਜ਼ਾਬਤੇ ਅਨੁਸਾਰ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਕੇਸਾਂ ਵਿੱਚ ਰੂਪਮ ਸ਼ਰਮਾ ਉਕਤ ਦੀ ਗ੍ਰਿਫ਼ਤਾਰੀ ਹੋ ਸਕੇ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਮਾੜੇ ਅਨਸਰਾਂ/ਭਗੌੜਿਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰਹੇਗੀ

More Related Stories
ਕੇਂਦਰੀ ਮੰਤਰੀ ਪਿਊਸ਼ ਗੋਇਲ 15-16 ਨਵੰਬਰ ਤੱਕ ਮਿਸਰ ਦਾ ਦੌਰਾ ਕਰਨਗੇ
ਜਲੰਧਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਫਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪ੍ਰੈਸ ਕਾਨਫਰੰਸਾਂ ਵਿੱਚ ਨੇਹਾ ਬੋਰਾ ਕੇ ਬੋਲਤੇ ਹੀ ਹੰਗਾਮਾ: ਦੀਪਕੇ ਬੋਲੇ ਦੇਸ਼ ਮੇਂ ਤਿਰੰਗਾ ਫਹਰਾਨਾ ਅਪਰਾਧ ਹੋਇਆ; ਪ੍ਰਸ਼ਾਂਤ ਭੂਸ਼ਨ ਨੇ ਕਿਹਾ-ਬਰਬਰਤਾ ਜਾਰੀ ਹੈ, ਤਾਂ ਸਰਕਾਰ ਬਦਲੀ ਜਾਵੇਗੀ