ਏ ਪੀ ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿਖੇ ਐਨ ਐਸ ਐਸ ਵਿੰਗ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਵੱਲੋਂ ਮੇਜਰ ਧਿਆਨ ਚੰਦ ਟੂਰਨਾਮੈਂਟ ਕਰਵਾਇਆ ਗਿਆ
( KOROTANY ) ਏ ਪੀ ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਐਨ ਐਸ ਐਸ ਵਿੰਗ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਵੱਲੋਂ ਮੇਜਰ ਧਿਆਨ ਚੰਦ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਨੈਸ਼ਨਲ ਸਪੋਰਟਸ ਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ‘ਤੇ ਡਾਕਟਰ ਨੀਰਜਾ ਢੀਂਗਰਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਟੂਰਨਾਮੈਂਟ ਨੂੰ ਕਰਵਾਏ ਜਾਣ ਦਾ ਮੁੱਖ ਮਕਸਦ ਹੈ ਕਿ ਜੋ ਖੇਡਾਂ ਸਾਡੇ ਸੱਭਿਆਚਾਰ ਦਾ ਅੰਗ ਰਹੀਆਂ ਹਨ, ਜਿਹਨਾਂ ਨੂੰ ਅਸੀਂ ਪਿੱਛੇ ਛੱਡਦੇ ਜਾ ਰਹੇ ਹਾਂ, ਉਹਨਾਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ । ਪੁਰਾਣੇ ਸਮੇਂ ਤੋਂ ਹੀ ਖੇਡਾਂ ਸਾਡੇ ਜੀਵਨ ਦਾ ਖਾਸ ਹਿੱਸਾ ਰਹੀਆਂ ਹਨ। ਜਿੱਥੇ ਇਕ ਪਾਸੇ ਇਹ ਮਨੋਰੰਜਨ ਕਰਦੀਆਂ ਹਨ, ਉਥੇ ਸਰੀਰਕ ਤੰਦਰੁਸਤੀ ਦੇ ਲਈ ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਮਨ ਦੀ ਸ਼ੁੱਧਤਾ ਲਈ ਲਈ ਸਰੀਰਕ ਸ਼ੁੱਧਤਾ ਦਾ ਹੋਣਾ ਵੀ ਜਰੂਰੀ ਹੈ ਅਤੇ ਇਸ ਸਭ ਕੁਝ ਦੇ ਵਿੱਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ।
ਇਸ ਮੌਕੇ ਤੇ ਵੱਖ ਵੱਖ ਖੇਡਾਂ ਜਿਵੇਂ ਕਿ ਕਬੱਡੀ, ਪਿੱਠੂ, ਖੋ-ਖੋ ਸਟਾਪੂ, ਚੈਸ, ਕੈਰਮ ਆਦਿ ਲਈ ਵੱਖ-ਵੱਖ ਵਿਭਾਗਾਂ ਦੀਆ ਟੀਮਾਂ ਬਣਾਈਆਂ ਗਈਆਂ। ਜਿਨਾਂ ਵਿੱਚ ਅਭਿਨਵ ਬਿੰਦਰਾ ਟੀਮ, ਪੀਵੀ ਸੰਧੂ ਟੀਮ ਮਹਿੰਦਰ ਸਿੰਘ ਧੋਨੀ ਟੀਮ, ਮੈਰੀ ਕੌਮ ਟੀਮ , ਨੀਰਜ ਚੋਪੜਾ ਟੀਮ, ਵਿਸ਼ਵਨਾਥਨ ਆਨੰਦ ਟੀਮਾਂ ਨੇ ਭਾਗ ਲਿਆ। ਇਹਨਾਂ ਸਾਰੀਆਂ ਟੀਮਾਂ ਦਾ ਇੰਟਰ ਡਿਪਾਰਟਮੈਂਟ ਕੰਪੀਟੀਸ਼ਨ ਕਰਵਾਇਆ ਗਿਆ। ਖੇਡਾਂ ਅਨੁਸਾਰ ਨਤੀਜੇ ਇਸ ਪ੍ਰਕਾਰ ਰਹੇ :
ਕਬੱਡੀ (ਲੜਕੇ) ਵਿੱਚ ਪਹਿਲਾ ਸਥਾਨ ਕਾਮਰਸ ਵਿਭਾਗ ਦੀ ਟੀਮ ਨੇ ਹਾਸਿਲ ਕੀਤਾ, ਦੂਜਾ ਸਥਾਨ ਹਿਊਮੈਨਿਟੀ ਵਿਭਾਗ ਦੀ ਟੀਮ ਨੇ ਹਾਸਿਲ ਕੀਤਾ।
ਖੋ – ਖੋ: ( ਲੜਕੇ) ਕਾਮਰਸ ਵਿਭਾਗ ਦੀ ਟੀਮ ਨੇ ਪਹਿਲਾ ਸਥਾਨ, ਕੰਪਿਊਟਰ ਵਿਭਾਗ ਦੂਜਾ ਸਥਾਨ ।
(ਲੜਕੀਆ) ਕਾਮਰਸ ਵਿਭਾਗ ਨੇ ਪਹਿਲਾ ,ਹਿਮੈਨਿਟੀ ਵਿਭਾਗ ਨੇ ਦੂਜਾ ਸਥਾਨ।
ਪਿੱਠੂ : ( ਲੜਕੀਆ) ਡਿਜ਼ਾਇਨ ਵਿਭਾਗ ਨੇ ਪਹਿਲਾ, ਕਮਰਸ ਵਿਭਾਗ ਦੂਜਾ।
ਟਗ ਆਫ ਵਾਰ : ( ਲੜਕੇ) ਕੰਪਿਊਟਰ ਵਿਭਾਗ ਨੇ ਪਹਿਲਾ ਸਥਾਨ ,ਕਾਮਰਸ ਵਿਭਾਗ ਨੇ ਦੂਜਾ।
( ਲੜਕੀਆ) ਕਾਮਰਸ ਵਿਭਾਗ ਨੇ ਪਹਿਲਾ , ਹਿਊਮੈਨਿਟੀਜ਼ ਦੂਜਾ।
ਕੈਰਮ ( ਲੜਕੇ) ਸ਼ਕਸ਼ਮ ਨੇ ਪਹਿਲਾ, ਅੰਕਿਤ ਨੇ ਦੂਜਾ, ਮੰਥਨ ਨੇ ਤੀਜਾ।
(ਲੜਕੀਆਂ ) ਲੜਕੀਆਂ ਵਿੱਚ ਕਨਿਸ਼ਕਾ ਪਹਿਲੇ ਸਥਾਨ ਤੇ ਰਹੀ, ਮਾਹੀ ਦੂਜੇ ਸਥਾਨ ਤੇ ਰਹੀ, ਤੇ ਮੰਨਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਤਰੰਜ (ਲੜਕੇ) ਅਦਿਤਯ ਮਲਹੋਤਰਾ ਨੇ ਪਹਿਲਾ ਸਥਾਨ, ਕਸ਼ਿਕ ਮਰਵਾਹਾ ਦੂਜੇ ਸਥਾਨ, ਵੈਭਵ ਤਨੇਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਟਾਪੂ: ਵਿੱਚ ਪਾਰੁਲ ਨੇ ਪਹਿਲਾ ਸਥਾਨ ਤੇ ਨਵਿਆ ਅਰੋੜਾ ਦੂਜਾ ਸਥਾਨ ਤੇ ਆਸ਼ਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਕਾਮਰਸ ਵਿਭਾਗ ਦੀ ਟੀਮ
ਜੇਤੂ ਰਹੀ ਜਿਸ ਨੂੰ ਮੇਜਰ ਧਿਆਨ ਚੰਦ ਓਵਰਆਲ ਚੈਂਪੀਅਨਸ਼ਿਪ ਟ੍ਰਾਫੀ ਪ੍ਰਦਾਨ ਕੀਤੀ ਗਈ।
ਡਾਕਟਰ ਢੀਂਗਰਾ ਨੇ ਮੇਜਰ ਧਿਆਨ ਚੰਦ ਟੂਰਨਾਮੈਂਟ ਦੇ ਸਫਲਤਾ ਪੂਰਵਕ ਕਰਵਾਏ ਜਾਣ ਲਈ ਕਾਲਜ ਦੇ ਐਨ ਐਸ ਐਸ ਵਿੰਗ ਦੇ ਡੀਨ ਡਾਕਟਰ ਸਿਮਕੀ ਦੇਵ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਅਧਿਆਪਕ ਸ਼੍ਰੀ ਸਾਹਿਲ ਮਹੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਵਾਉਂਦੇ ਰਹਿਣ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ