ਜੇ 48 ਘੰਟੇ ‘ਚ ਸਟਰੀਟ ਲਾਈਟ ਠੀਕ ਨਹੀਂ ਹੁੰਦੀ ਤਾਂ ਠੇਕੇਦਾਰ ਨੂੰ ਹੋਵੇਗਾ ਜੁਰਮਾਨਾ : ਬਿੱਟੂ
ਸਟਰੀਟ ਲਾਈਟ ਦੀ ਕੀਤੀ ਜਾਵੇਗੀ ਚੈਕਿੰਗ, ਕੌਂਸਲਰ ਲਿਖਤੀ ਸ਼ਿਕਾਇਤ ਕਰ ਕੇ ਨੰਬਰ ਲੈਣਮਦਨ ਭਾਰਦਵਾਜ,
( KOROTANY ) ਜਲੰਧਰ : ਜੇ ਸਟਰੀਟ ਲਾਈਟ 48 ਘੰਟੇ ‘ਚ ਠੇਕੇਦਾਰ ਠੀਕ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਤੇ ਕੌਂਸਲਰ ਜ਼ੁਬਾਨੀ ਦੀ ਥਾਂ ਲਿਖਤੀ ਸ਼ਿਕਾਇਤ ਕਰ ਕੇ ਉਸ ਦਾ ਸ਼ਿਕਾਇਤ ਨੰਬਰ ਲੈਣ। ਵੀਰਵਾਰ ਨੂੰ ਸਟਰੀਟ ਲਾਈਟ ਐਡਹਾਕ ਕਮੇਟੀ ਦੀ ਮੀਟਿੰਗ ਮੇਅਰ ਦੇ ਮੀਟਿੰਗ ਹਾਲ ‘ਚ ਹੋਈ ਜਿਸ ਦੀ ਪ੍ਰਧਾਨਗੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕੀਤੀ।
ਮੀਟਿੰਗ ‘ਚ ਐਡਹਾਕ ਕਮੇਟੀ ਦੇ ਚੇਅਰਮੈਨ ਅਮਿਤ ਢੱਲ, ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਅਤੇ ਡਾ. ਮਨਦੀਪ ਕੌਰ ਸਟਰੀਟ ਲਾਈਟ ਦੇ ਐਕਸੀਅਨ ਤੇ ਐੱਸਡੀਓ ਤੋਂ ਇਲਾਵਾ ਸੈਂਟਰਲ ਅਤੇ ਕੈਂਟ ਹਲਕਾ ਦੇ ਕੌਂਸਲਰ ਪੁਰਨੀਤ ਸਿੰਘ, ਮਿੰਟੂ ਜੁਨੇਜਾ, ਮੌਂਟੂ ਸੱਭਰਵਾਲ, ਲੱਕੀ ਦਾਦਰਾ, ਪ੍ਰਿੰਸ ਬੱਗਾ, ਤਰਲੋਕ ਸਰਾਂ, ਜਤਨ ਗੁਲਾਟੀ, ਨਿਖਿਲ ਅਰੋੜਾ, ਸ਼ਾਲੂ ਜੋਰੇਵਾਲ ਆਦਿ ਸ਼ਾਮਲ ਸਨ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਨੇ ਕੌਂਸਲਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਵਾਰਡਾਂ ਦੀਆਂ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਲਿਖਤੀ ਤੌਰ ‘ਤੇ ਦਰਜ ਕਰਵਾ ਕੇ ਉਸ ਦਾ ਨੰਬੁਰ ਲੈਣ।
ਜੇ 48 ਘੰਟੇ ‘ਚ ਸਟਰੀਟ ਲਾਈਟ ਠੀਕ ਨਹੀਂ ਹੁੰਦੀ ਤਾਂ ਠੇਕਾ ਕੰਪਨੀ ਨੂੰ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਨ ਐੱਚਪੀਐੱਲ ਦੀਆਂ ਲਾਈਟਾਂ ਦੀ ਗੱਲ ਆਉਂਦੀ ਹੈ, ਜੇ ਕੰਪਨੀ ਠੀਕ ਨਹੀਂ ਕਰਦੀ ਤਾਂ ਨਗਰ ਨਿਗਮ ਲਾਈਟਾਂ ਠੀਕ ਕਰਨ ਦਾ ਆਪਣਾ ਪ੍ਰਬੰਧ ਕਰੇਗੀ। ਐੱਚਪੀਐੱਲ ਨੇ ਸ਼ਹਿਰ ‘ਚ 74 ਹਜ਼ਾਰ ਸਟਰੀਟ ਲਾਈਟਾਂ ਲਾਈਆਂ ਹਨ ਤੇ ਖਰਾਬ ਲਾਈਟਾਂ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਆਉਣਗੀਆਂ ਉਹ 48 ਘੰਟੇ ‘ਚ ਹੱਲ ਕਰਨੀ ਪੈਣਗੀਆਂ।
ਚੈਕਿੰਗ ਲਈ ਪੈਟਰੋਲਰਾਂ ਨੂੰ ਕੀਤਾ ਜਾਵੇਗਾ ਸਰਗਰਮਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਉਹ ਖੁਦ ਰਾਤ ਨੂੰ ਅਧਿਕਾਰੀਆਂ ਨੂੰ ਨਾਲ ਲੈ ਕੇ ਸਟਰੀਟ ਲਾਈਟਾਂ ਦੀ ਚੈਕਿੰਗਿ ਕਰਨਗੇ। ਜਿਹੜੀਆਂ ਲਾਈਟਾਂ ਖਰਾਬ ਪਾਈਆਂ ਗਈਆਂ ਤੇ ਉਨ੍ਹਾਂ ਦੀਆਂ ਲਿਖਤੀ ਸ਼ਿਕਾਇਤਾਂ ਦਰਜ ਹੋਈਆਂ ਤਾਂ ਕੰਪਨੀ ਨੂੰ ਜੁਰਮਾਨਾ ਕੀਤਾ ਜਾਵੇਗਾ।
ਸਟਰੀਟ ਲਾਈਟਾਂ ਦੀ ਚੈਕਿੰਗ ਲਈ ਪੈਟਰੋਲਰਾਂ ਨੂੰ ਸਰਗਰਮ ਕੀਤਾ ਜਾਵੇਗਾ ਅਤੇ ਨਾਲ-ਨਾਲ ਖੁਦ ਵੀ ਚੈਕਿੰਗ ਜਾਰੀ ਰਹੇਗੀ।—ਸਿਰਫ 129 ਸ਼ਿਕਾਇਤਾਂ ਦਰਜ ਹੋਣੀਆਂ ਹੈਰਾਨੀ ਦੀ ਗੱਲ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ‘ਚ 74 ਹਜ਼ਾਰ ਸਟਰੀਟ ਲਾਈਟਾਂ ਲੱਗਣ ‘ਤੇ ਉਨ੍ਹਾਂ ਦੀਆਂ ਸਿਰਫ 129 ਸ਼ਿਕਾਇਤਾਂ ਦਰਜ ਹੋਣਾ ਹੈਰਾਨੀ ਦੀ ਗੱਲ ਹੈ। ਇਸ ਲਈ ਕੌਂਸਲਰਾਂ ਨੂੰ ਆਪੋ-ਆਪਣੇ ਵਾਰਡ ਦੀਆਂ ਖਰਾਬ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਲਿਖਤੀ ਤੌਰ ‘ਤੇ ਦਰਜ ਕਰਵਾਉਣੀਆਂ ਚਾਹੀਦੀਆਂ ਹਨ। ਇਸ ਨਾਲ ਸ਼ਿਕਾਇਤਾਂ ਵਧਣਗੀਆਂ ਤੇ ਕੰਪਨੀ ਨੂੰ ਵਧੇਰੇ ਜੁਰਮਾਨਾ ਕੀਤਾ ਜਾ ਸਕਦਾ ਹੈ।
15 ਦਿਨ ‘ਚ ਲਵਾਂਗੇ ਫੈਸਲਾ ਸੀਨੀਅਰ ਡਿਪਟੀ ਮੇਅਰ ਨੇ ਐੱਚਪੀਐੱਲ ਕੰਪਨੀ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਉਹ 74 ਹਜ਼ਾਰ ਲਗਾਈਆਂ ਸਟਰੀਟ ਲਾਈਟਾਂ ‘ਚੋਂ ਖਰਾਬ ਲਾਈਟਾਂ ਦੀ ਮੁਰੰਮਤ ਨਹੀਂ ਕਰਦੀ ਤਾਂ ਨਗਰ ਨਿਗਮ ਖੁਦ 15 ਦਿਨਾਂ ਅੰਦਰ ਕੰਪਨੀ ਨਾਲ ਮੀਟਿੰਗ ਕਰਕੇ ਖੁਦ ਸਟਰੀਟ ਲਾਈਟਾਂ ਦੀ ਮੁਰੰਮਤ ਕਰਨ ਦਾ ਪ੍ਰਬੰਧ ਕਰੇਗੀ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ