ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ ਸਮਾਗਮਾਂ ਲਈ ਸਸਤੀ ਹੋਵੇਗੀ ਸ਼ਰਾਬ
( KOROTANY ) ਉਣ ਵਾਲੇ ਦਿਨਾਂ ‘ਚ ਆਬਕਾਰੀ ਵਿਭਾਗ ਵਲੋਂ ਤੈਅ ਹੋਣਗੀਆਂ ਕੀਮਤਾਂਸ਼ਿਵ ਸ਼ਰਮਾ ਜਲੰਧਰ, 9 ਨਵੰਬਰ-ਆਉਣ ਵਾਲੇ ਦਿਨਾਂ ‘ਚ ਆਬਕਾਰੀ ਵਿਭਾਗ ਵਲੋਂ ਵਿੱਤੀ ਵਰੇ੍ਹ 2025-26 ਲਈ ਮੈਰਿਜ ਪੈਲੇਸਾਂ ‘ਚ ਹੁੰਦੇ ਵਿਆਹ ਸਮਾਗਮਾਂ ਦੌਰਾਨ ਸ਼ੌਕੀਨਾਂ ਲਈ ਵਰਤਾਈ ਜਾਣ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ ਕਮੀ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ‘ਆਪ’ ਦੀ ਸਰਕਾਰ ਵਲੋਂ ਹੀ ਪਿਛਲੇ ਕੁੱਝ ਸਾਲਾਂ ‘ਚ ਮੈਰਿਜ ਪੈਲੇਸਾਂ ‘ਚ ਹੁੰਦੇ ਵਿਆਹਾਂ ਲਈ ਜਿਹੜੀ ਸ਼ਰਾਬ ਠੇਕੇਦਾਰਾਂ ਵਲੋਂ ਵੱਡੀ ਮਾਤਰਾ ‘ਚ ਸਪਲਾਈ ਕੀਤੀ ਜਾਂਦੀ ਰਹੀ ਹੈ, ਉਹ ਆਬਕਾਰੀ ਵਿਭਾਗ ਵਲੋਂ ਬਾਜ਼ਾਰ ‘ਚ ਮਿਲਣ ਵਾਲੀ ਸ਼ਰਾਬ ਦੀਆਂ ਕੀਮਤਾਂ ਤੋਂ ਘਟਾ ਕੇ ਵੇਚੀ ਜਾਂਦੀ ਰਹੀ ਹੈ ਇਸ ਨਾਲ ਵਿਆਹ ਸਮਾਗਮ ਕਰਨ ਵਾਲਿਆਂ ਨੂੰ ਕਾਫ਼ੀ ਰਾਹਤ ਮਿਲਦੀ ਰਹੀ ਹੈ ਪਰ ਇਸ ਵਿੱਤੀ ਵਰੇ੍ਹ ‘ਚ ਆਬਕਾਰੀ ਵਿਭਾਗ ਵਲੋਂ ਅਜੇ ਤੱਕ ਮੈਰਿਜ ਪੈਲੇਸਾਂ ‘ਚ ਹੁੰਦੇ ਵਿਆਹ ਸਮਾਗਮਾਂ ਲਈ ਕੀਮਤਾਂ ਤੈਅ ਨਹੀਂ ਕੀਤੀਆਂ ਗਈਆਂ ਪਰ ਸੂਤਰਾਂ ਦੀ ਮੰਨੀਏ ਤਾਂ ਆਬਕਾਰੀ ਵਿਭਾਗ ਇਸ ਮਾਮਲੇ ‘ਚ ਜਲਦੀ ਹੀ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸ ਤਹਿਤ ਮੈਰਿਜ ਪੈਲੇਸਾਂ ‘ਚ ਵਿਆਹ ਸਮਾਗਮ ਦੌਰਾਨ ਠੇਕੇਦਾਰਾਂ ਵਲੋਂ ਸਪਲਾਈ ਕੀਤੀ ਜਾਂਦੀ ਸ਼ਰਾਬ ਦੀਆਂ ਕੀਮਤਾਂ 15 ਤੋਂ 20 ਫ਼ੀਸਦੀ ਸਸਤੀਆਂ ਕਰਨੀਆਂ ਪੈਣਗੀਆਂ ਜਦਕਿ ਅਜੇ ਤੱਕ ਬਾਜ਼ਾਰ ‘ਚ ਜਿਸ ਕੀਮਤ ‘ਤੇ ਸ਼ਰਾਬ ਮਿਲਦੀ ਹੈ, ਵਿਆਹ ਸਮਾਗਮਾਂ ‘ਚ ਵੀ ਵੱਡੀ ਮਾਤਰਾ ‘ਚ ਠੇਕੇਦਾਰਾਂ ਵਲੋਂ ਉਸੇ ਕੀਮਤ ‘ਤੇ ਸ਼ਰਾਬ ਸਪਲਾਈ ਕੀਤੀ ਜਾਂਦੀ ਹੈ, ਜਦਕਿ ਇਸ ਦੀ ਵੀ ਕਾਫ਼ੀ ਚਰਚਾ ਹੁੰਦੀ ਰਹੀ ਹੈ ਕਿ ਕਈ ਥਾਵਾਂ ‘ਤੇ ਤਾਂ ਕਾਫ਼ੀ ਜ਼ਿਆਦਾ ਕੀਮਤਾਂ ਵੀ ਵਿਆਹ ਸਮਾਗਮਾਂ ਕਰਨ ਵਾਲਿਆਂ ਨੂੰ ਦੇਣੀਆਂ ਪੈਂਦੀਆਂ ਹਨ ਆਬਕਾਰੀ ਵਿਭਾਗ ਵਲੋਂ ਆਉਂਦੇ ਸਮੇਂ ‘ਚ ਮੈਰਿਜ ਪੈਲੇਸਾਂ ‘ਚ ਵਿਆਹ ਸਮਾਗਮ ਦੌਰਾਨ ਵਰਤਾਈ ਜਾਣ ਵਾਲੀ ਸ਼ਰਾਬ ਦੀਆਂ ਕੀਮਤਾਂ ਤੈਅ ਕੀਤੀਆਂ ਜਾਣਗੀਆਂ, ਜਿਹੜੀਆਂ ਕਿ ਬਾਜ਼ਾਰ ਦੀਆਂ ਕੀਮਤਾਂ ਨਾਲੋਂ ਕਾਫ਼ੀ ਘੱਟ ਹੋਣਗੀਆਂ ਇਕ ਜਾਣਕਾਰੀ ਮੁਤਾਬਿਕ ਵਿਆਹ ਸਮਾਗਮਾਂ ਦੇ ਦਿਨਾਂ ‘ਚ ਕਰੋੜਾਂ ਰੁਪਏ ਦੀ ਸ਼ਰਾਬ ਵਿਕਦੀ ਹੈ ਤਾਂ ਸੂਬੇ ਭਰ ਵਿਚ ਵਿਆਹ ਸਮਾਗਮਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਾਬ ਵਰਤਾਉਣ ਲਈ ਪਰਮਿਟ ਬਣਾਏ ਜਾਂਦੇ ਹਨ ਆਉਣ ਵਾਲੇ ਦਿਨਾਂ ‘ਚ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਣਾ ਹੈ, ਜਿਸ ਕਰਕੇ ਆਬਕਾਰੀ ਵਿਭਾਗ ਵਲੋਂ ਇਸ ਦੀ ਰਾਹਤ ਦਾ ਐਲਾਨ ਵੀ ਕੁੱਝ ਦਿਨਾਂ ‘ਚ ਹੋ ਸਕਦਾ ਹੈ ਇਹ ਰਾਹਤ ਮਿਲਣ ਨਾਲ ਵਿਆਹ ਸਮਾਗਮਾਂ ਲਈ ਸ਼ੌਕੀਨਾਂ ਲਈ ਵਰਤਾਈ ਜਾਣ ਵਾਲੀ ਸ਼ਰਾਬ ਦੀਆਂ ਕੀਮਤਾਂ ‘ਚ ਕਮੀ ਆਵੇਗੀ ਵਿਆਹਾਂ ਲਈ ਸ਼ਰਾਬ ਦੀਆਂ ਕੀਮਤਾਂ ਤੈਅ ਕਰਨ ਦਾ ਕੰਮ ਵੀ ‘ਆਪ’ ਸਰਕਾਰ ਦੇ ਆਉਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਤੇ ਇਸ ਸਾਲ ਵੀ ਇਹ ਕੀਮਤਾਂ ਲਾਗੂ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਮੈਰਿਜ ਪੈਲੇਸਾਂ ‘ਚ ਵਿਆਹ ਸਮਾਗਮਾਂ ਦੌਰਾਨ ਵਰਤਾਈ ਜਾਣ ਵਾਲੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦਾ ਵੀ ਹਿਸਾਬ ਰੱਖਣਾ ਪੈਂਦਾ ਹੈ ਤੇ ਇਸ ਲਈ ਬਕਾਇਦਾ ਸਟੋਰ ਰੂਮ ਬਣਾ ਕੇ ਉਸ ਸਟਾਕ ਦਾ ਰਜਿਸਟਰ ਵੀ ਲਗਾਉਣਾ ਪੈਂਦਾ ਹੈ ਕਿਉਂਕਿ ਪਹਿਲਾਂ ਇਸ ਤਰਾਂ ਦੀਆਂ ਖ਼ਾਲੀ ਬੋਤਲਾਂ ਦੇ ਕਬਾੜ ‘ਚ ਚਲੇ ਜਾਣ ਕਾਰਨ ਉਨ੍ਹਾਂ ਦੇ ਨਕਲੀ ਸ਼ਰਾਬ ਬਣਾਉਣ ਵਾਲਿਆਂ ਕੋਲ ਜਾਣ ਦੀ ਚਰਚਾ ਹੁੰਦੀ ਰਹੀ ਹੈ, ਜਿਸ ਕਰਕੇ ਵਿਭਾਗ ਵਲੋਂ ਮੈਰਿਜ ਪੈਲੇਸਾਂ ‘ਚ ਵਰਤਾਈ ਜਾਂਦੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਨੂੰ ਸਟੋਰ ਕਰਕੇ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ ਤੇ ਬਾਅਦ ‘ਚ ਆਬਕਾਰੀ ਅਫ਼ਸਰ ਦੀ ਨਿਗਰਾਨੀ ‘ਚ ਖ਼ਾਲੀ ਬੋਤਲਾਂ ਨੂੰ ਨਸ਼ਟ ਕੀਤਾ ਜਾਂਦਾ ਹੈ

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…