Global Awareness News

Awareness is Power: Know the World

ਤਰਨ ਤਾਰਨ ਰੋਡ ਪੁਲ ਦੇ ਹੇਠਾਂ ਜਾਂਦੀ ਸੜਕ ਦਾ ਬੁਰਾ ਹਾਲ, ਸਫ਼ਾਈ ਦੀ ਮੰਦੀ ਹਾਲਤ

ਤਰਨ ਤਾਰਨ ਰੋਡ ਪੁਲ ਦੇ ਹੇਠਾਂ ਜਾਂਦੀ ਸੜਕ ਦਾ ਬੁਰਾ ਹਾਲ, ਸਫ਼ਾਈ ਦੀ ਮੰਦੀ ਹਾਲਤ

ਥਾਂ-ਥਾਂ ’ਤੋਂ ਸੜਕ ਟੁੱਟੀ ਅਤੇ ਲੱਗੇ ਰਹਿੰਦੇ ਹਨ ਕੂੜੇ ਦੇ ਢੇਰ

( KOROTANY ) ਅੰਮ੍ਰਿਤਸਰ 07 ਮਾਰਚ 2026- ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਅਤੇ ਸੜਕ ਸੁਧਾਰ  ਲਈ ਨਗਰ ਨਿਗਮ ਵੱਲੋਂ ਵੱਖ ਵੱਖ ਅਭਿਆਨ ਚਲਾਏ ਜਾਂਦੇ ਹਨ , ਪਰ ਅਜੇ ਵੀ ਕਈ ਇਲਾਕਿਆਂ ਵਿੱਚ ਸਫ਼ਾਈ ਅਤੇ ਵਿਵਸਥਾ ਦੀ ਹਾਲਤ ਵਿੱਚ ਉਹ ਸੁਧਾਰ  ਨਹੀਂ ਆ ਸਕਿਆ ਜਿਸ ਦੀ ਲੋਕ ਉਮੀਦ ਕਰ ਰਹੇ ਹਨ।

ਖ਼ਾਸ ਕਰਕੇ ਤਰਨ ਤਾਰਨ ਰੋਡ ਪੁਲ ਦੇ ਹੇਠਾਂ ਜਾਂਦੀ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਇਸ ਸੜਕ ’ਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਜਿਸ ਕਰਕੇ ਇਲਾਕੇ ਵਿੱਚ ਗੰਦਗੀ ਫੈਲ ਰਹੀ ਹੈ , ਇਹ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ , ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਘਰਾਂ ਵਿੱਚੋਂ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ, ਪਰ ਸੜਕਾਂ ਦੇ ਕਿਨਾਰਿਆਂ ’ਤੇ ਪਏ ਕੂੜੇ ਦੇ ਢੇਰ ਲੰਬੇ ਸਮੇਂ ਤੱਕ ਨਹੀਂ ਚੁੱਕੇ ਜਾਂਦੇ। ਇਸ ਕਾਰਨ ਇਲਾਕੇ ਵਿੱਚ ਬਦਬੂ ਅਤੇ ਗੰਦਗੀ ਵਧ ਰਹੀ ਹੈ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਰਨ ਤਾਰਨ ਰੋਡ ਪੁਲ ਦੇ ਹੇਠਾਂ ਜਾਂਦੀ ਸੜਕ ਦੀ ਸਫ਼ਾਈ ਅਤੇ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਅਤੇ ਇਥੇ ਲੱਗੇ ਕੂੜੇ ਦੇ ਢੇਰ ਜਲਦ ਤੋਂ ਜਲਦ ਹਟਾਏ ਜਾਣ ਅਤੇ ਸੜਕ ਦੀ ਮੁਰੰਮਤ ਕੀਤੀ ਜਾਏ ਤਾਂ ਜੋ ਇਲਾਕੇ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ।