Global Awareness News

Awareness is Power: Know the World

सुप्रीम कोर्ट ने पहली बार यूथेनेशिया को मंज़ूरी दी

सुप्रीम कोर्ट ने पहली बार यूथेनेशिया को मंज़ूरी दी

( KOROTANY ) जालंधर: हरीश राणा 13 साल से कोमा में हैं नई दिल्ली, 11 मार्च, 2026 – सुप्रीम कोर्ट ने ‘यूथेनेशिया’ के एक मामले में ऐतिहासिक और इमोशनल फ़ैसला सुनाया है। कोर्ट ने हरीश राणा की उस अर्ज़ी को मंज़ूरी दे दी है, जो पिछले 13 साल से गाजियाबाद में अपने घर में बिस्तर पर ‘कोमा’ (गहरी बेहोशी) में पड़े हैं, उन्हें ‘पैसिव यूथेनेशिया’ दिया जाए। यह देश का पहला ऐसा मामला है और सुप्रीम कोर्ट ने यह फ़ैसला हरीश की मां निर्मला राणा और पिता अशोक राणा की ‘यूथेनेशिया’ की अर्ज़ी के बाद दिया है। गौरतलब है कि यूथेनेशिया का मतलब है किसी गंभीर रूप से बीमार मरीज़ को ज़िंदा रखने के लिए बाहरी लाइफ़ सपोर्ट या इलाज बंद करना या वापस लेना, ताकि मरीज़ की नैचुरली मौत हो सके। फ़ैसला सुनाते हुए कोर्ट ने कहा कि हरीश राणा को AIIMS के पैलिएटिव केयर वार्ड में भर्ती कराया जाए, ताकि मेडिकल ट्रीटमेंट वापस लिया जा सके। जस्टिस जेबी पारदीवाला और केवी विश्वनाथन की बेंच ने AIIMS को हरीश का लाइफ सपोर्ट सिस्टम धीरे-धीरे हटाने का निर्देश दिया। गौरतलब है कि हरीश राणा की यह हालत तब हुई जब वह चंडीगढ़ में पंजाब यूनिवर्सिटी में B.Tech की डिग्री कर रहे थे और साल 2013 में वह अपने हॉस्टल की चौथी मंजिल से गिर गए थे। इस हादसे में उनके सिर पर गंभीर चोटें आईं और वह पूरी तरह कोमा में चले गए थे। डॉक्टरों ने हरीश को क्वाड्रिप्लेजिया बताया था, यह एक ऐसी बीमारी है जिसमें मरीज पूरी तरह से फीडिंग ट्यूब और वेंटिलेटर सपोर्ट पर निर्भर रहते हैं और उनके ठीक होने की कोई उम्मीद नहीं होती है।

ਸੁਪਰੀਮ ਕੋਰਟ ਨੇ ਪਹਿਲੀ ਵਾਰ ਇੱਛਾ ਮੌਤ ਦੀ ਦਿੱਤੀ ਇਜਾਜ਼ਤ

( KOROTANY ) Jalandhar: 13 ਸਾਲਾਂ ਤੋਂ ਕੋਮਾ ‘ਚ ਹੈ ਹਰੀਸ਼ ਰਾਣਾ ਨਵੀਂ ਦਿੱਲੀ, 11 ਮਾਰਚ 2026 -‘ਇੱਛਾ ਮੌਤ’ ਦੇ ਇਕ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਤਿਹਾਸਕ ਤੇ ਭਾਵੁਕ ਕਰਨ ਵਾਲਾ ਫ਼ੈਸਲਾ ਸੁਣਾਇਆ ਹੈ | ਬੀਤੇ ਕਰੀਬ 13 ਸਾਲਾਂ ਤੋਂ ਗਾਜ਼ੀਆਬਾਦ ਦੇ ਆਪਣੇ ਘਰ ‘ਚ ਬੈੱਡ ਉਤੇ ‘ਕੋਮਾ’ (ਡੂੰਘੀ ਬੇਹੋਸ਼ੀ) ਵਿਚ ਪਏ ਹਰੀਸ਼ ਰਾਣਾ ਦੀ ਇੱਛਾ ਮੌਤ ਭਾਵ ‘ਪੈਸਿਵ ਯੂਥੇਨੇਸ਼ੀਆ’ ਦੇਣ ਦੀ ਗੁਹਾਰ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ | ਇਹ ਦੇਸ਼ ਵਿਚ ‘ਅਜਿਹਾ’ ਪਹਿਲਾ ਮਾਮਲਾ ਹੈ ਅਤੇ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਹਰੀਸ਼ ਦੀ ਮਾਂ ਨਿਰਮਲਾ ਰਾਣਾ ਅਤੇ ਪਿਤਾ ਅਸ਼ੋਕ ਰਾਣਾ ਵਲੋਂ ਕੀਤੀ ਗਈ ‘ਇੱਛਾ ਮੌਤ’ ਦੀ ਅਪੀਲ ਤੋਂ ਬਾਅਦ ਸੁਣਾਇਆ ਹੈ | ਦੱਸਣਯੋਗ ਹੈ ਕਿ ਇੱਛਾ ਮੌਤ ਦਾ ਅਰਥ ਹੈ ਕਿ ਇਕ ਗੰਭੀਰ ਰੂਪ ਵਿਚ ਬਿਮਾਰ ਮਰੀਜ਼ ਨੂੰ ਜ਼ਿੰਦਾ ਰੱਖਣ ਲਈ ਬਾਹਰੀ ਜੀਵਨ ਸਹਾਇਤਾ ਜਾਂ ਇਲਾਜ ਨੂੰ ਰੋਕਣਾ ਜਾਂ ਵਾਪਸ ਲੈਣਾ, ਜਿਸ ਨਾਲ ਮਰੀਜ਼ ਕੁਦਰਤੀ ਤੌਰ ‘ਤੇ ਮਰ ਸਕਦਾ ਹੈ | ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਹਰੀਸ਼ ਰਾਣਾ ਨੂੰ ਏਮਜ਼ ਦੇ ਪੈਲਿਏਟਿਵ ਕੇਅਰ ਵਾਰਡ ਵਿਚ ਦਾਖ਼ਲ ਕਰਾਇਆ ਜਾਵੇ ਤਾਂ ਕਿ ਮੈਡੀਕਲ ਇਲਾਜ ਵਾਪਸ ਲਿਆ ਜਾ ਸਕੇ | ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਕੇ.ਵੀ. ਵਿਸ਼ਵਨਾਥਨ ਦੇ ਬੈਂਚ ਨੇ ਏਮਜ਼ ਨੂੰ ਹਰੀਸ਼ ਦੀ ਜੀਵਨ ਸਹਾਇਤਾ ਪ੍ਰਣਾਲੀ ਨੂੰ ਪੜਾਅਵਾਰ ਬੰਦ ਕਰਨ ਦਾ ਨਿਰਦੇਸ਼ ਦਿੱਤਾ ¢ ਦੱਸਣਯੋਗ ਹੈ ਕਿ ਹਰੀਸ਼ ਰਾਣਾ ਦੀ ਅਜਿਹੀ ਹਾਲਤ ਉਸ ਸਮੇਂ ਹੋਈ ਜਦੋਂ ਉਹ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਵਿਚ ਬੀ. ਟੈਕ ਦੀ ਡਿਗਰੀ ਕਰ ਰਿਹਾ ਸੀ ਅਤੇ ਸਾਲ 2013 ‘ਚ ਉਹ ਆਪਣੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਪਿਆ ਸੀ | ਇਸ ਹਾਦਸੇ ‘ਚ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਵੱਜੀਆਂ ਤੇ ਉਹ ਪੂਰੀ ਤਰ੍ਹਾਂ ਕੋਮਾ ਵਿਚ ਚਲਾ ਗਿਆ ਸੀ | ਡਾਕਟਰਾਂ ਨੇ ਹਰੀਸ਼ ਨੂੰ ਕਵਾਡ੍ਰੀਪਲੇਜੀਆ ਬਿਮਾਰੀ ਨਾਲ ਪੀੜਤ ਦੱਸਿਆ ਸੀ, ਜਿਸ ਵਿਚ ਮਰੀਜ਼ ਪੂਰੀ ਤਰ੍ਹਾਂ ਫੀਡਿੰਗ ਟਿਊਬਾਂ ਅਤੇ ਵੈਂਟੀਲੇਟਰ ਸਹਾਇਤਾ ‘ਤੇ ਨਿਰਭਰ ਕਰਦੇ ਹਨ ਤੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ |